ਫਿਲਮ “ਤੇਰੀ ਮੇਰੀ ਜੋੜੀ” ਦੀ ਰਿਲੀਜ਼ ਡੇਟ 13 ਸਤਬਰ ਨਿਸ਼ਚਿਤ ਕੀਤੀ ਗਈ ਹੈ| ਫਿਲਮ ਨੂੰ ਦੁਨੀਆ ਭਰ ਵਿੱਚ ਵ੍ਹਾਈਟ ਹਿੱਲ ਵੱਲੋਂ ਰਿਲੀਜ਼ ਕੀਤਾ ਜਾਵੇਗਾ|
ਫਿਲਮ ਸ਼ੁਰੂ ਤੋਂ ਹੀ ਚਰਚਾ ਦਾ ਵਿਸ਼ਾ ਰਹੀ ਹੈ| ਫਿਲਮ ਦੇ ਪੋਸਟਰ ਤੇ ਬਹੁ ਚਰਚਿਤ ਗਾਇਕ ਸਿੱਧੂ ਮੂਸੇਵਾਲਾ ਇੱਕ ਡਾਕੂ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ| ਓਥੇ ਹੀ ਸੇਮੀ ਗਿੱਲ ਆਪਣੀ ਵੀਡੀਓਜ਼ ਲਈ ਫੇਸਬੁੱਕ ਤੇ ਛਾਏ ਰਹਿੰਦੇ ਹਨ| ਯੂ ਟਿਊਬ ਦੇ ਸਟਾਰ ਕਿੰਗ ਬੀ ਚੌਹਾਨ ਫਿਲਮ ਵਿੱਚ ਅਹਿਮ ਕਿਰਦਾਰ ਕਰਦੇ ਨਜ਼ਰ ਆਉਣਗੇ| ਫਿਲਮ ਨੂੰ ਆਦਿਤਿਆ ਸੂਦ ਨੇ ਨਿਰਦੇਸ਼ਿਤ ਕੀਤਾ ਹੈ| ਫਿਲਮ ਦੇ ਟੀਜ਼ਰ ਤੋਂ ਲੱਗਦਾ ਹੈ ਕਿ ਫਿਲਮ ਦਾ ਵਿਸ਼ਾ ਕੁਝ ਵੱਖਰਾ ਹੋਵੇਗਾ| ਬਾਕੀ ਫਿਲਮ ਦੀ ਰਿਲੀਜ਼ ਦੀ ਦਰਸ਼ਕਾਂ ਨੂੰ ਉਡੀਕ ਰਹੇਗੀ|
#TeriMeriJodi #SidhuMoosewala #KingBChahuhan #SammyGill #AdityaSood #13September #Whitehillstudios #Fivewoodmedia
Teaser Link:
https://youtu.be/cC3lefNwt38
Teri Meri Jodi Releasing on 13 September
112