
The main character of the film, Kuljinder Sidhu, Sara Gurpal, director Pali Bhupinder Singh, producer Rana Ahluwalia and the Sapan Manchanda were present on the occasion of film Mahurat Shot.
ਪਾਲੀ ਭੁਪਿੰਦਰ ਸਿੰਘ ਪੰਜਾਬੀ ਫਿਲਮ ਜਗਤ ਦਾ ਇੱਕ ਜਾਣਿਆ ਪਛਾਣਿਆ ਨਾਮ ਹੈ| ਥੀਏਟਰ ਵਿੱਚ ਓਹਨਾ ਨੇ ਕਾਫੀ ਸਮਾਂ ਬਿਤਾਇਆ ਹੈ ਅਤੇ ਕਲਾਕਾਰ ਵਿਚੋਂ ਕਿਰਦਾਰ ਨੂੰ ਬਾਹਰ ਕੱਢਣਾ ਉਹ ਚੰਗੀ ਤਰਾਂ ਜਾਂਦੇ ਹਨ| ਇਸੇ ਤਰਜ ਤੇ ਓਹਨਾ ਦੀ ਅਗਲੀ ਫਿਲਮ ਦਾ ਮੁੱਖ ਕਿਰਦਾਰ ਹੋਵੇਗਾ “ਗੁਰਮੁਖ”|

The main character of the film, Kuljinder Sidhu, Sara Gurpal, director Pali Bhupinder Singh, producer Rana Ahluwalia and the Sapan Manchanda were present on the occasion of film Mahurat Shot. More information about the movie will be released soon.
ਇਸ ਕਿਰਦਾਰ ਨੂੰ ਨਿਭਾਉਣ ਲਈ ਕੁਲਜਿੰਦਰ ਸਿੱਧੂ ਨੂੰ ਚੁਣਿਆ ਗਿਆ ਹੈ| ਜਿਥੇ ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ ਦੀ ਕਹਾਣੀ ਤੇ ਪਕੜ ਹੁੰਦੀ ਹੈ ਓਦਾਂ ਹੀ ਕੁਲਜਿੰਦਰ ਸਿੱਧੂ ਦੀ ਕਿਰਦਾਰ ਤੇ ਪਕੜ ਹੁੰਦੀ ਹੈ| ਹੁਣ ਦੋਹਾਂ ਦੀ ਜੋੜੀ ਜ਼ਰੂਰ ਕੁਝ ਨਵਾਂਪਨ ਪੇਸ਼ ਕਰੇਗੀ| ਫਿਲਮ ਦੇ ਨਿਰਮਾਤਾ ਰਾਣਾ ਆਹਲੂਵਾਲੀਆ ਹਨ ਅਤੇ ਫਿਲਮ ਦਾ ਬੈਨਰ ਰਾਣਾ ਅਹੁਲੂਵਾਲੀਆ ਪ੍ਰੋਡਕ੍ਸ਼ਨ੍ਸ ਹੈ|
ਫਿਲਮ ਦੇ ਮਹੂਰਤ ਤੇ ਫਿਲਮ ਦੇ ਮੁੱਖ ਕਿਰਦਾਰ ਕੁਲਜਿੰਦਰ ਸਿੱਧੂ, ਸਾਰਾ ਗੁਰਪਾਲ, ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ, ਨਿਰਮਾਤਾ ਰਾਣਾ ਆਹਲੂਵਾਲੀਆ ਅਤੇ ਪੰਜਾਬੀ ਮੀਡੀਆ ਜਗਤ ਤੋਂ ਸਪਨ ਮਨਚੰਦਾ ਮੌਜੂਦ ਰਹੇ| ਫਿਲਮ ਬਾਰੇ ਹੋਰ ਜਾਣਕਾਰੀ ਜਲਦੀ ਹੀ ਜਾਰੀ ਕੀਤੀ ਜਾਵੇਗੀ|