Home Activity of the Week 11 Rules For Girls | Short Movie Based on Restriction Imposed on Girls Throughout Her Life

11 Rules For Girls | Short Movie Based on Restriction Imposed on Girls Throughout Her Life

by Punjabi Front
0 comment
11 Rules For Girls Short Movie Review

ਇੱਕ ਕੁੜੀ ਦਾ ਸਾਰਾ ਜੀਵਨ ਹੀ ਜ਼ਿਮੇਵਾਰੀਆਂ ਭਰਿਆ ਹੁੰਦਾ ਹੈ| ਜਿਵੇਂ ਹੀ ਕੁੜੀ ਸੂਰਤ ਸੰਭਾਲਦੀ ਹੈ ਉਸਨੂੰ ਤਰਾਂ ਤਰਾਂ ਦੇ ਨਿਯਮ ਕਾਇਦਿਆਂ ਵਿੱਚ ਬੰਨ ਦਿੱਤਾ ਜਾਂਦਾ ਹੈ| ਅੱਧੇ ਨਾਲੋਂ ਜਿਆਦਾ ਬਚਪਨ ਉਸਦਾ ਤਾਂ ਇਹੀ ਸੁਣਦੇ ਬੀਤਦਾ ਹੈ ਕਿ ਇਦਾ ਨਾ ਕਰੋ, ਓਦਾਂ ਨਾ ਕਰੋ, ਵਿਆਹ ਕੇ ਸੋਹਰੇ ਹੀ ਚਲੇ ਜਾਣਾ ਹੈ ਫੇਰ ਮੁਸ਼ਕਿਲ ਪੇਸ਼ ਆਵੇਗੀ| ਹੁਣੇ ਹੀ ਸੱਭ ਸਿੱਖ ਲਵੋ| ਖਾਣਾ ਬਣਾਉਣਾ, ਸਾਫ ਸਫਾਈ, ਸਲਾਈ ਕਢਾਈ ਆਦਿ| ਏਨਾ ਪੜ ਕੇ ਰਿਸ਼ਤੇ ਮਿਲਣੇ ਔਖੇ ਹੋ ਜਾਂਦੇ ਹਨ, ਹੋਰ ਵੀ ਪਤਾ ਨੀ ਕੀ ਕੀ| ਬੇਚਾਰੀ ਇਹੀ ਸੋਚਦੀ ਹੋਣੀ ਕਿ ਫੇਰ ਉਸਨੂੰ ਧਰਤੀ ਤੇ ਆਉਣ ਹੀ ਕਿਓਂ ਦਿੱਤਾ ਗਿਆ ਜੇ ਸਾਰੇ ਮਨ ਮਰਜ਼ੀ ਦੇ ਮੁਤਾਬਿਕ ਕੰਮ ਸਿਰਫ ਮੁੰਡਿਆਂ ਦੇ ਕਰਨ ਵਾਸਤੇ ਬਣੇ ਹਨ|

11 Rules For Girls Movie

ਇੱਕ ਕੁੜੀ ਦੇ ਇਹਨਾਂ ਹੀ ਹਾਲਾਤਾਂ ਨੂੰ ਬਿਆਨ ਕਰਦੀ ਇੱਕ ਫਿਲਮ ਨੂੰ ਪੇਸ਼ ਕੀਤਾ ਗਿਆ ਹੈ “11 Rules For Girls”| ਫਿਲਮ ਵਿੱਚ ਇੱਕ ਕੁੜੀ ਦੇ ਹਾਲਾਤਾਂ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਲਿਖਿਆ ਹੈ ਮਨਭਾਵਨ ਸਿੰਘ ਨੇ ਅਤੇ ਨਿਰਦੇਸ਼ਿਤ ਕੀਤਾ ਹੈ ਨਿਧੀ ਐਮ. ਸਿੰਘ ਨੇ| ਇਸ ਤਰਾਂ ਦੀ ਫਿਲਮ ਅਜੋਕੇ ਸਮਾਜ ਦੀ ਝਲਕ ਦਿਖਾਉਂਦੀ ਹੈ ਕਿ ਕੋਈ ਫਰਕ ਨੀ ਪੈਂਦਾ ਤੁਸੀਂ ਕਿਥੇ ਰਹਿੰਦੇ ਹੋ ਪਿੰਡ ਚ ਜਾਂ ਫਿਰ ਸ਼ਹਿਰ ਚ, ਅਮੀਰ ਹੋ ਜਾਂ ਗਰੀਬ| ਕੁੜੀਆਂ ਬਾਰੇ ਸਭ ਦਾ ਨਜ਼ਰੀਆ ਤਕਰੀਬਨ ਇੱਕ ਤਰਾਂ ਦਾ ਹੀ ਹੁੰਦਾ ਹੈ| ਕੁੜੀ ਦੇ ਖਾਣ ਪੀਣ, ਹੱਸਣ ਖੇਡਣ, ਆਉਣ ਜਾਣ, ਉਸਦਾ ਪਹਿਰਾਵਾ ਆਦਿ ਉੱਤੇ ਪੂਰਾ ਧਿਆਨ ਰੱਖਿਆ ਜਾਂਦਾ ਹੈ ਤਾਂ ਜੋ ਪਰਿਵਾਰ ਦਾ ਸਿਰ ਉੱਚਾ ਰਹੇ| ਕੱਲ ਨੂੰ ਕੁੜੀ ਨਾਲ ਕੋਈ ਉੱਨੀ ਇੱਕੀ ਹੋ ਜਾਂਦੀ ਹੈ ਤਾਂ ਵੀ ਸਭ ਤੋਂ ਪਹਿਲਾ ਦੋਸ਼ ਕੁੜੀ ਦੀ ਪਰਵਰਿਸ਼ ਵਿਚ ਹੀ ਕੱਢਿਆ ਜਾਂਦਾ ਹੈ| ਇਹ ਨਜ਼ਰੀਆ ਕਿਥੋਂ ਤੱਕ ਸਹੀ ਹੈ ?
ਜੇ ਕੁਝ ਗੱਲਾਂ ਦਿੱਸਣੋ ਰਹਿ ਗਿਆਨ ਹੋਣ ਤਾਂ ਤੁਸੀਂ ਯੂਟਿਊਬ ਤੇ ਇਸ ਫਿਲਮ ਨੂੰ ਜ਼ਰੂਰ ਦੇਖੋ| ਫਿਲਮ ਦੇ ਪਾਤਰਾਂ ਨੂੰ ਪੰਜਾਬੀ ਫਿਲਮ ਜਗਤ ਦੇ ਓਹਨਾ ਚਿਹਰਿਆਂ ਨੇ ਨਿਭਾਇਆ ਹੈ ਜਿਹਨਾਂ ਨੂੰ ਤੁਸੀਂ ਅਕਸਰ ਫ਼ਿਲਮਾਂ ਵਿਚ ਦੇਖਦੇ ਰਹਿੰਦੇ ਹੋ| ਇਸ ਫਿਲਮ ਵਿਚ ਉਹ ਅਜਿਹੇ ਅਸਲੀ ਪਾਤਰਾਂ ਨੂੰ ਨਿਭਾ ਰਹੇ ਹਨ ਜੋ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੇਖਣ ਨੂੰ ਮਿਲ ਜਾਣਗੇ| ਹੋ ਸਕਦਾ ਹੈ ਸ਼ਾਇਦ ਤੁਸੀਂ ਵੀ ਓਹਨਾ ਵਿਚੋਂ ਹੀ ਇੱਕ ਹੋਵੋਂ !

ਵੱਡੀ ਗੱਲ ਇਹ ਹੈ ਕੇ ਫਿਲਮ ਨੂੰ ਸ਼ੂਟ ਕਰਨ ਦੌਰਾਨ ਇੱਕ ਵੀ ਪਾਤਰ ਆਪਣੇ ਘਰ ਤੋਂ ਬਾਹਰ ਨਹੀਂ ਗਿਆ| ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਅਜਿਹਾ ਕੀਤਾ ਗਿਆ| ਪਰ ਫਿਰ ਵੀ ਫਿਲਮ ਆਪਣਾ ਉਦੇਸ਼ ਬਾਖੂਬੀ ਪੂਰਾ ਕਰਦੀ ਹੈ|

ਆਓ ਰਲ ਮਿਲ ਕੇ ਨਿਰਦੇਸ਼ਕ ਦੇ ਇਸ ਨਜ਼ਰੀਏ ਨੂੰ ਆਪ ਸਮਝੀਏ ਅਤੇ ਲੋਕਾਂ ਤੱਕ ਇਹ ਸੰਦੇਸ਼ ਪਹੁੰਚਾਈਏ ਤਾਂ ਜੋ ਇਕ ਚੰਗੀ ਸੋਚ ਵਾਲਾ ਸਮਾਜ ਉਸਰ ਸਕੇ|

You may also like

About Us

“Punjabi Front: Celebrating culture, community, and creativity. Join us as we promote Punjabi heritage through events, initiatives, and collaborations.”

Featured

Recent Articles

@2024 All Right Reserved. Designed by Sidhu Media

error: Content is Protected by Punjabi Front