
Parahuna Releasing 28 September
ਕੁਲਵਿੰਦਰ ਬਿੱਲਾ ਇੱਕ ਹਰਫਨਮੌਲਾ ਕਲਾਕਾਰ ਹੈ| ਪੰਜਾਬੀ ਯੂਨੀਵਰਸਿਟੀ ਪੜਦਿਆਂ ਗਾਇਕੀ ਵੱਲ ਨੂੰ ਰੁਝਾਣ ਕਾਰਨ ਗੀਤ ਗਾਉਣ ਲਗਿਆ ਅਤੇ “ਕਾਲੇ ਰੰਗ ਦਾ ਯਾਰ” ਗੀਤ ਨਾਲ ਇੱਕ ਵੱਖਰੀ ਹੀ ਪਛਾਣ ਬਣਾ ਗਿਆ| ਉਸ ਗੀਤ ਤੋਂ ਬਾਅਦ ਫੇਰ ਉਸਨੇ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ| ਫੇਰ ਤਾਂ ਇੱਕ ਤੋਂ ਬਾਅਦ ਇੱਕ ਉਸਦੇ ਗੀਤ ਆਉਂਦੇ ਗਏ ਅਤੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਗਏ|
ਹੁਣ ਉਸਨੇ ਆਪਣਾ ਅਗਲਾ ਕਦਮ ਪੁਟਿਆ ਹੈ ਅਦਾਕਾਰੀ ਵੱਲ ਕੁਲਵਿੰਦਰ ਬਿੱਲਾ ਪਹਿਲਾਂ ਵੀ ਸਿਮਰਜੀਤ ਸਿੰਘ ਦੀ ਨਿਰਦੇਸ਼ਿਤ ਕੀਤੀ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਵਿੱਚ ਇੱਕ ਫੌਜੀ ਦੇ ਕਿਰਦਾਰ ਵਿੱਚ ਨਜ਼ਰ ਆ ਚੁਕਿਆ ਹੈ| ਹੁਣ ਹਰ ਇੱਕ ਅਦਾਕਾਰ ਚਾਹੁੰਦਾ ਹੈ ਕਿ ਉਹ ਵੱਖਰੇ ਵੱਖਰੇ ਤਰਾਂ ਦੇ ਕਿਰਦਾਰ ਕਰੇ ਇਸ ਲਈ ਇਸ ਵਾਰ ਉਹ “ਪ੍ਰਾਹੁਣਾ” ਬਣ ਕੇ ਆ ਰਿਹਾ ਹੈ|
28 ਸਿਤਮਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਵਿੱਚ ਉਹ ਪ੍ਰਾਹੁਣੇ ਦੇ ਕਿਰਦਾਰ ਵਿੱਚ ਨਜ਼ਰ ਆਵੇਗਾ ਅਤੇ ਉਸਦੀ ਫਿਲਮ ਵਿੱਚ ਵਹੁਟੀ ਹੋਵੇਗੀ ਵਾਮੀਕਾ ਗੱਬੀ|ਵਾਮੀਕਾ ਅਤੇ ਕੁਲਵਿੰਦਰ ਬਿੱਲੇ ਦੀ ਜੋੜੀ ਨੂੰ ਪਹਿਲਾਂ ਵੀ ਲੋਕੀ ਬਹੁਚਰਚਿਤ ਗੀਤ “ਅੰਗਰੇਜ਼ੀ ਵਾਲੀ ਮੈਡਮ” ਵਿੱਚ ਦੇਖ ਚੁੱਕੇ ਹਨ|ਫਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਫਿਲਮ ਦਾ ਟ੍ਰੇਲਰ ਪਹਿਲਾ ਹੀ ਬਹੁਤ ਲੋਕਪ੍ਰਿਆ ਹੋ ਚੁਕਿਆ ਹੈ ਅਤੇ ਫਿਲਮ ਦਾ ਗੀਤ “ਟਿੱਚ ਬਟਨ” ਵੀ ਦੀਨੋ ਦਿਨ ਮਕਬੂਲ ਹੁੰਦਾ ਜਾ ਰਿਹਾ ਹੈ| ਪੁਰਾਣੇ ਪੰਜਾਬ ਦੇ ਰੀਤੀ ਰਿਵਾਜ਼ਾਂ ਤੇ ਅਧਾਰਿਤ ਪ੍ਰਾਹੁਣਾ ਫਿਲਮ ਵਿੱਚ ਕੁਲਵਿੰਦਰ ਨੂੰ ਪ੍ਰਾਹੁਣਾ ਬਣਨ ਲਈ ਕੀ ਕੀ ਪਾਪੜ ਬੇਲਣੇ ਪੈਂਦੇ ਹਨ ਦਿਖਾਇਆ ਗਿਆ ਹੈ|
ਅਸੀਂ ਉਮੀਦ ਕਰਦੇ ਹਾਂ ਕਿ ਕੁਲਵਿੰਦਰ ਦਿਨੋਂ ਦਿਨ ਕਾਮਯਾਬੀ ਦੀ ਬੁਲੰਦੀਆਂ ਨੂੰ ਛੂਹੇ ਅਤੇ ਆਪਣੇ ਗੀਤਾਂ ਅਤੇ ਕਿਰਦਾਰਾਂ ਨਾਲ ਲੋਕਾਂ ਦਾ ਮਨ ਪਰਚਾਵਾ ਕਰਦਾ ਰਹੇ|

Parahuna Releasing 28 september