ਪਰਮੀਸ਼ ਵਰਮਾ ਅੱਜ ਕਿਸੀ ਜਾਨ ਪਛਾਣ ਦਾ ਮੋਹਤਾਜ ਨਹੀਂ ਹੈ| ਪਰਮੀਸ਼ ਨੇ ਬਹੁਤ ਥੋੜੇ ਸਮੇਂ ਚ ਆਪਣੀ ਪਛਾਣ ਪੋਲੀਵੁਡ ਦੇ ਨਾਲ ਨਾਲ ਬੋਲੀਵੁਡ ਚ ਵੀ ਬਣਾਈ ਹੈ| ਆਪਣੇ ਸਟਾਈਲ ਨੂੰ ਲੈਕੇ ਉਹ ਬਹੁਤ ਚਰਚਿਤ ਹੋਏ| ਹਰ ਇੱਕ ਉਮਰ ਵਰਗ ਪਰਮੀਸ਼ ਦਾ ਫੈਨ ਬਣ ਚੁੱਕਾ ਹੈ| ਆਪਣੀ ਇਸੀ ਲੋਕਪ੍ਰਿਯਤਾ ਦੀ ਹੀ ਧੱਕ ਪਰਮੀਸ਼ ਨੇ ਬਾਲੀਵੁੱਡ ਚ ਵੀ ਪਾਈ ਅਤੇ ਅਜੈ ਦੇਵਗਨ ਨੇ ਓਹਨਾ ਨੂੰ ਲੈਕੇ ਆਪਣੀ ਹੀ ਸੁਪਰ ਹਿੱਟ ਫਿਲਮ “ਸਿੰਘਮ” ਦਾ ਪੰਜਾਬੀ ਚ ਰੀਮੇਕ ਬਣਾਉਣ ਦਾ ਫੈਸਲਾ ਲਿਆ ਅਤੇ ਹੁਣ ਸਿੰਘਮ ਫਿਲਮ 9 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ| ਫਿਲਮ ਨੂੰ ਨਵਨੀਅਤ ਸਿੰਘ ਨਿਰਦੇਸ਼ਿਤ ਕੀਤਾ ਹੈ| ਫਿਲਮ ਵਿੱਚ ਸੋਨਮ ਬਾਜਵਾ, ਕਰਤਾਰ ਚੀਮਾ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ|
ਫਿਲਮ ਵਿੱਚ ਦਿਲਸ਼ੇਰ ਸਿੰਘ (ਪਰਮੀਸ਼ ਵਰਮਾ) ਸਿੰਘਮ ਖੁਰਦ ਪੁਲਿਸ ਥਾਣੇ ਵਿੱਚ ਅਫਸਰ ਹੈ ਅਤੇ ਭੁੱਲਰ (ਕਰਤਾਰ ਚੀਮਾ) ਸ਼ਹਿਰ ਵਿੱਚ ਗੈਰ ਕਾਨੂੰਨੀ ਕੰਮ ਕਰਦਾ ਹੈ ਅਤੇ ਦਿਲਸ਼ੇਰ ਆਪਣੀ ਦਲੇਰੀ ਨਾਲ ਸਭ ਗਲਤ ਕੰਮਾਂ ਨੂੰ ਨੱਥ ਪਾਉਂਦਾ ਹੈ| ਫਿਲਮ ਦਾ ਐਕਸ਼ਨ ਦੇਖ ਕੇ ਅਸਲੀ ਸਿੰਘਮ ਦੀ ਯਾਦ ਆ ਜਾਂਦੀ ਹੈ| ਧਮਾਕੇਦਾਰ ਐਕਸ਼ਨ ਸੀਨਾਂ ਨਾਲ ਅਤੇ ਦਮਦਾਰ ਡਾਇਲਾਗਸ ਨਾਲ ਫਿਲਮ ਹੋਰ ਵੀ ਪ੍ਰਭਾਵਸ਼ਾਲੀ ਲਗਦੀ ਹੈ| ਦਰਸ਼ਕਾਂ ਨੂੰ 9 ਅਗਸਤ ਦੀ ਉਡੀਕ ਹੈ ਜਦ ਉਹ ਆਪਣੇ ਚਹੇਤੇ ਪਰਮੀਸ਼ ਵਰਮਾ ਨੂੰ ਪਰਦੇ ਤੇ ਦੇਖਣਗੇ|
#Singham #ParmishVerma #SonamBajwa #KartarCheema #AjayDevgan #9August #NavniatSingh #PunjabiFront
Youtube Trailer Link:
Singham – A Power Packed Package Releasing on 9th August
123