Movie Review | Golak Bugni Bank Te Batua | Harish Verma | Simi Chahal | Releasing on 13th April
ਰਿਦਮ ਬੋੲੀਜ ੲਿੰਟਰਟੇਨਮੈਂਟ ਅੱਜ ਇੱਕ ਵੱਖਰੀ ਪਛਾਣ ਦਾ ਰੂਪ ਹੈ . ਪੰਜਾਬੀ ਫਿਲਮ ਇੰਡਸਟਰੀ ਨੂੰ ਇੱਕ ਚੰਗਾ ਹੁਲਾਰਾ ਦੇਣ ਵਿਚ ਇਸ ਪ੍ਰੋਡਕਸ਼ਨ ਹਾਉਸ ਦਾ ਬਹੁਤ ਵੱਡਾ ਹੱਥ ਹੈ ਅੱਜ ਤੱਕ ਜਿੰਨੀਆਂ ਵੀ ਫ਼ਿਲਮਾਂ ਇਸ ਬੈਨਰ ਹੇਠ ਰਲੀਜ ਹੋੲੀਅਾਂ ਫ਼ਿਲਮਾਂ ਨੇ ਵੱਖਰੀ ਪਛਾਣ ਬਣਾਈ ਅਤੇ ਕਾਮਯਾਬੀ ਹਾਸਿਲ ਕਰਕੇ ਪੰਜਾਬੀ ਦੀਆਂ ਹਿੱਟ ਫ਼ਿਲਮਾਂ ਵਿਚ ਵਾਧਾ ਕੀਤਾ ਹੈ|
ਗੱਲ ਕਰਨ ਜਾ ਰਹੇ ਹਾਂ 13 ਅਪ੍ਰੈਲ ਨੂੰ ਆਉਣ ਵਾਲੀ ਫਿਲਮ ਗੋਲਕ ਬੁਗਨੀ ਬੈਂਕ ਤੇ ਬਟੂਆ ਦੀ| ਫਿਲਮ ਦਾ ਟ੍ਰੇਲਰ ਹੀ ਖੂਬ ਚਰਚਿਤ ਹੋ ਗਿਆ ਹੈ ਫਿਲਮ ਦਾ ਤਾ ਇਥੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਫਿਲਮ ਕਿੰਨੀ ਰੋਮਾਂਚਕ ਹੋਵੇਗੀ| ਹਰ ਸੀਨ ਤੇ ਨਵਾਂਪਨ ਦਿਖਾਈ ਦੇ ਰਿਹਾ ਹੈ ਧੀਰਾਜ ਰਤਨ ਦੀ ਕਹਾਣੀ ਅਤੇ ਰਾਕੇਸ਼ ਧਵਨ ਦੇ ਡਾਇਲਾਗਸ ਨੇ ਸਮਾਂ ਬੰਨ ਕੇ ਰੱਖ ਦਿੱਤਾ ਹੈ| ਡਾਇਰੈਕਟਰ ਸ਼ੀਤੀਜ ਚੌਧਰੀ ਅਜਿਹੇ ਮਸਾਲੇਦਾਰ ਟੌਪਿਕ ਦੇ ਮਾਹਿਰ ਹਨ| ਹਰੀਸ਼ ਵਰਮਾ, ਸਿਮੀ ਚਾਹਲ, ਬੀ ਐਨ ਸ਼ਰਮਾ, ਅਨੀਤਾ ਦੇਵਗਨ, ਜਸਵਿੰਦਰ ਭੱਲਾ ਆਦਿ ਸਿਤਾਰਿਆਂ ਨਾਲ ਸਜੀ ਇਸ ਫਿਲਮ ਨੂੰ 13 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ| ਨੋਟਬੰਦੀ ਦੇ ਵਿਸ਼ੇ ਤੇ ਬਣੀ ਇਸ ਫਿਲਮ ਦਾ ਸਕ੍ਰੀਨਪਲੇ, ਡਾਇਲਾਗਸ ਕਮਾਲ ਦੇ ਹਨ| ਪੰਜਾਬ ਵਿਚ ਨੋਟ ਬੰਦ ਹੋਣ ਨਾਲ ਆਮ ਲੋਕਾਂ ਦੇ ਜੀਵਨ ਤੇ ਕੀ ਅਸਰ ਪਿਆ ਇਹ ਸਭ ਕੁਝ ਫਿਲਮ ਵਿਚ ਦੇਖਣ ਨੂੰ ਮਿਲੇਗਾ| ਫਿਲਮ ਦੇ ਡਾਇਲਾਗਸ ਅਤੇ ਬੀ ਐਨ ਸ਼ਰਮਾ ਅਤੇ ਜਸਵਿੰਦਰ ਭੱਲਾ ਦੀ ਜੁਗਲਬੰਦੀ ਮਿਸਾਲ ਹੀ ਹੈ| ਅਮਰਿੰਦਰ ਗਿੱਲ ਦੀ ਐਂਟਰੀ ਵੀ ਕਾਫੀ ਰੋਮਾਂਚਕ ਹੈ|
ਰਿਦਮ ਬੋੲੀਜ ਦੀ ਹਰ ਵਾਰ ਕੁਝ ਨਵਾਂ ਕਰਨ ਦੀ ਕੋਸ਼ਿਸ਼ ਲੋਕਾਂ ਵੱਲੋਂ ਖਿੜੇ ਮੱਥੇ ਪ੍ਰਵਾਨ ਕੀਤੀ ਗਈ ਹੈ| ਅੰਗਰੇਜ ਤੋਂ ਲੈਕੇ ਹੁਣ ਤਕ ਜਿੰਨੀਆਂ ਵੀ ਫ਼ਿਲਮਾਂ ਇਸ ਬੈਨਰ ਹੇਠ ਰਿਲੀਜ਼ ਕੀਤੀਆਂ ਗਈਆਂ ਸਭ ਇੱਕ ਤੋਂ ਵੱਧ ਕੇ ਇੱਕ ਸਨ . ਉਮੀਦ ਹੈ ਇਸ ਫਿਲਮ ਨੂੰ ਵੀ ਲੋਕੀ ਹਿੱਟ ਕਰਾਰ ਦੇਣਗੇ|