
Upcoming Punjabi Movie Parindey Starring Yuvraj Hans, Mansi Sharma Hans, Harsimran. Director Manbhavan Singh
ਇੱਕ ਨਵੀਂ ਪੰਜਾਬੀ ਫਿਲਮ ਦਾ ਅੱਜ ਰਸਮੀ ਪੋਸਟਰ ਰਿਲੀਜ਼ ਕੀਤਾ ਗਿਆ| ਫਿਲਮ ਦਾ ਨਾਮ “ਪਰਿੰਦੇ” ਹੈ| ਅਜਬ ਪ੍ਰੋਡਕ੍ਸ਼ਨ੍ਸ ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫਿਲਮ ਦੇ ਨਿਰਦੇਸ਼ਕ ਮਨਭਾਵਨ ਸਿੰਘ ਹੋਣਗੇ| ਫਿਲਮ ਦੇ ਮੁੱਖ ਕਿਰਦਾਰ ਹਨ ਯੁਵਰਾਜ ਹੰਸ, ਮਾਨਸੀ ਸ਼ਰਮਾ ਹੰਸ, ਹਰਸਿਮਰਨ, ਗੁਰਲੀਨ ਚੋਪੜਾ, ਸਪਨਾ ਬੱਸੀ, ਹੌਬੀ ਧਾਲੀਵਾਲ, ਅਮਨ ਕੌਤਿਸ਼, ਮਲਕੀਤ ਰੌਣੀ, ਗੁਰਪ੍ਰੀਤ ਕੌਰ ਭੰਗੂ, ਨਵਦੀਪ ਕਲੇਰ, ਆਦਿਤਿਆ ਸ਼ਰਮਾ ਆਦਿ| ਫਿਲਮ ਦੇ ਕਹਾਣੀਕਾਰ ਬੋਬੀ ਸਚਦੇਵਾ ਹਨ|
ਫਿਲਮ ਦਾ ਪੋਸਟਰ ਕਾਫੀ ਵੱਖਰੇ ਤਰਾਂ ਦਾ ਹੈ ਅਤੇ ਪੋਸਟਰ ਵਿੱਚ ਕਾਫੀ ਗੱਲਾਂ ਨੂੰ ਬਿਆਨ ਕੀਤਾ ਗਿਆ ਹੈ| ਜਿਵੇਂ ਪੰਜਾਬ ਦਾ ਨਕਸ਼ਾ, ਪੁਲਿਸ, ਡਿਗਰੀ, ਪਿਆਰ, ਲਾਊਡਸਪੀਕਰ, ਜਹਾਜ ਸਰਕਾਰੀ ਗੱਡੀ ਆਦਿ| ਹੋ ਸਕਦਾ ਹੈ ਕਿ ਫਿਲਮ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਖੈਰ ਨਿਰਦੇਸ਼ਕ ਮਨਭਾਵਨ ਸਿੰਘ ਦਾ ਨਾਮ ਪੰਜਾਬ ਦੇ ਚੰਗੇ ਨਿਰਦੇਸ਼ਕਾਂ ਵਿੱਚ ਆਉਂਦਾ ਹੈ ਅਤੇ ਹਰ ਫਿਲਮ ਵਿੱਚ ਉਹ ਕੁਝ ਲੀਕ ਤੋਂ ਹਟਕੇ ਹੀ ਕਰਦੇ ਹਨ| ਇਸ ਵਾਰ ਉਹ ਬਿਲਕੁਲ ਨਵੇਂ ਕਲਾਕਾਰਾਂ ਨਾਲ ਕੰਮ ਕਰਨ ਜਾ ਰਹੇ ਹਨ| ਹੁਣ ਬੱਸ ਸਰਦੀਆਂ ਦੀ ਉਡੀਕ ਰਹੇਗੀ ਜਦ ਫਿਲਮ ਨੂੰ ਰਿਲੀਜ਼ ਕੀਤਾ ਜਾਵੇਗਾ|
#Parindey #YuvrajHans #MansiSharmaHans #ManbhavanSingh #NewMovie #PunjabiFront