Home Activity of the Week Trust In Taking Risk | Baljit Singh Johal | Jaddi Sardar

Trust In Taking Risk | Baljit Singh Johal | Jaddi Sardar

by admin
0 comment
baljit singh johal

Baljit Singh Johal

ਪੰਜਾਬੀ ਸਿਨੇਮੇ ਦੀ ਇੱਕ ਖਾਸੀਅਤ ਹੈ ਕਿ ਜਿਹੜੇ ਵਿਸ਼ੇ ਨੂੰ ਇੱਕ ਵਾਰ ਫੜ ਲੈਣ ਓਸੇ ਵਿਸ਼ੇ ਤੇ ਫ਼ਿਲਮਾਂ ਦੀ ਹਨੇਰੀ ਆ ਦਿੱਤੀ ਜਾਂਦੀ ਹੈ| ਇੱਕ ਫਿਲਮ ਜੇ ਹਿੱਟ ਹੁੰਦੀ ਹੈ ਤਾਂ ਓਸੇ ਤਰਾਂ ਦੀਆਂ ਦਰਜਨਾਂ ਫ਼ਿਲਮਾਂ ਦੀ ਕਤਾਰ ਬਣ ਜਾਂਦੀ ਹੈ| ਫਿਲਮ ਦਾ ਨਿਰਮਾਤਾ ਰਿਸ੍ਕ ਹੀ ਨਹੀਂ ਲੈਣਾ ਚਾਹੁੰਦਾ| ਸ਼ਾਇਦ ਇਸੀ ਕਾਰਨ ਪੰਜਾਬੀ ਸਿਨੇਮਾ ਉੱਥੇ ਦਾ ਉੱਥੇ ਹੀ ਖੜਾ ਹੈ|
ਪਰ ਕੁਝ ਨਿਰਮਾਤਾ ਅਜਿਹੇ ਵੀ ਹਨ ਜੋ ਨਵੇਂ ਵਿਸ਼ੇ ਉੱਤੇ ਫਿਲਮ ਬਣਾਉਣ ਦਾ ਹੌਂਸਲਾ ਰੱਖਦੇ ਹਨ| ਅਸੀਂ ਗੱਲ ਕਰਨ ਜਾ ਰਹੇ ਹਾਂ ਫਿਲਮ ਨਿਰਮਾਤਾ “ਬਲਜੀਤ ਸਿੰਘ ਜੋਹਲ” ਦੀ | ਸੌਫਟ ਦਿਲ ਪ੍ਰੋਡਕ੍ਸ਼ਨ੍ਸ ਬੈਨਰ ਹੇਠ ਆਉਣ ਵਾਲੀ ਫਿਲਮ “ਜੱਦੀ ਸਰਦਾਰ” ਦੇ ਪ੍ਰੋਡੂਸਰ ਬਲਜੀਤ ਸਿੰਘ ਜੋਹਲ ਲੀਕ ਤੋਂ ਹਟ ਕੇ ਕੰਮ ਕਰਨ ਵਿਚ ਯਕੀਨ ਰੱਖਦੇ ਹਨ| ਅੱਜ ਕੱਲ ਜਿਥੇ ਕਾਮੇਡੀ ਫ਼ਿਲਮਾਂ ਦਾ ਬੋਲ ਬਾਲਾ ਹੈ ਓਥੇ ਹੀ ਉਹ ਇਸਤੋਂ ਬਿਲਕੁਲ ਵੱਖਰੇ ਵਿਸ਼ੇ ਤੇ ਫਿਲਮ ਬਣਾ ਰਹੇ ਹਨ| ਓਹਨਾ ਦੀ ਫਿਲਮ ਦੀ ਕਹਾਣੀ ਦੀ ਚੋਣ ਬਹੁਤ ਅਲੱਗ ਹੈ| ਫਿਲਮ ਦੇ ਨਿਰਦੇਸ਼ਕ ਮਨਭਾਵਨ ਸਿੰਘ ਇੱਕ ਸੁਲਝੇ ਹੋਏ ਇਨਸਾਨ ਹਨ| ਕਿਰਦਾਰਾਂ ਦੀ ਅਦਾਕਾਰੀ ਨੂੰ ਪਰਦੇ ਤੇ ਫਿਲਮਾਉਣਾ ਉਹ ਖੂਬ ਜਾਣਦੇ ਹਨ|
ਜੋਹਲ ਸਾਬ ਦੇ ਅਨੁਸਾਰ ਫਿਲਮ ਅਸਲ ਵਿਚ ਇੱਕ ਦੌਰ ਹੁੰਦਾ ਹੈ ਜਿਸ ਵਿਚ ਅਲੱਗ ਅਲੱਗ ਕਿਰਦਾਰਾਂ ਨੇ ਆਪਣਾ ਰੋਲ ਨਿਭਾਇਆ ਹੁੰਦਾ ਹੈ| ਪਰ ਉਸਦਾ ਵਿਸ਼ਾ ਇੱਕ ਮੁੱਦੇ ਤੇ ਅਧਾਰਿਤ ਹੋਣਾ ਚਾਹੀਦਾ ਹੈ| ਓਹਨਾ ਦੀ ਆਉਣ ਵਾਲੀ ਫਿਲਮ “ਜੱਦੀ ਸਰਦਾਰ” ਦਾ ਵਿਸ਼ਾ ਇੱਕ ਪਰਿਵਾਰਿਕ ਵਿਸ਼ਾ ਹੈ| ਫਿਲਮ ਵਿਚ ਕਈ ਰੰਗ ਦੇਖਣ ਨੂੰ ਮਿਲਣਗੇ ਜਿਵੇਂ ਯਾਰੀ ਦੋਸਤੀ, ਪਰਿਵਾਰਿਕ ਸਾਂਝ, ਰੰਜਿਸ਼, ਕਾਮੇਡੀ ਆਦਿ|
ਜੇ ਪੰਜਾਬੀ ਸਿਨੇਮੇ ਨੂੰ ਇਹੋ ਜਿਹੇ ਨਿਰਮਾਤਾ ਮਿਲਣਗੇ ਤਾਂ ਹੀ ਸਿਨੇਮਾ ਤੱਰਕੀ ਕਰ ਸਕੇਗਾ ਨਹੀਂ ਤਾਂ ਬੱਸ ਅਸੀਂ ਹੱਸਣ ਹਸਾਉਣ ਵਾਲਿਆਂ ਫ਼ਿਲਮਾਂ ਤੱਕ ਹੀ ਸੀਮਤ ਰਹਿ ਜਾਵਾਂਗੇ|

baljit singh johal

Dilpreet Dhillon | Baljit Singh Johal | Sippy Gill

 

You may also like

About Us

“Punjabi Front: Celebrating culture, community, and creativity. Join us as we promote Punjabi heritage through events, initiatives, and collaborations.”

Featured

Recent Articles

@2024 All Right Reserved. Designed by Sidhu Media

error: Content is Protected by Punjabi Front