Skip to main content

Punjabi Front – Latest Pollywood News

Activity of the Week

“ਖ਼ਤਰੇ ਦਾ ਘੁੱਗੂ” ਫਿਲਮ ਦਾ ਸ਼ੂਟ ਹੋਇਆ ਸ਼ੁਰੂ

khatre da ghuggu
khatre Da Ghuggu

“ਖ਼ਤਰੇ ਦਾ ਘੁੱਗੂ” ਫਿਲਮ ਦਾ ਸ਼ੂਟ ਹੋਇਆ ਸ਼ੁਰੂ

2019 ਪੰਜਾਬੀ ਸਿਨੇਮੇ ਦੀ ਤੱਰਕੀ ਵਿੱਚ ਵਾਧਾ ਕਰਨ ਵਾਲਾ ਸਾਲ ਹੋਵੇਗਾ| ਇਸ ਸਾਲ ਫ਼ਿਲਮੀ ਪਰਦੇ ਤੇ ਕਾਫੀ ਕੁਝ ਨਵਾਂ ਦੇਖਣ ਨੂੰ ਮਿਲਣ ਵਾਲਾ ਹੈ| ਫ਼ਿਲਮਾਂ ਦੇ ਵੱਖਰੇ ਕਿਰਦਾਰ, ਨਵੀਆਂ ਕਹਾਣੀਆਂ, ਨਵੇਂ ਨਾਮ ਆਦਿ| ਇਸੀ ਤਰਾਂ ਇੱਕ ਫਿਲਮ ਜਿਸਦਾ ਨਾਮ ਕਾਫੀ ਵੱਖਰਾ “ਖ਼ਤਰੇ ਦਾ ਘੁੱਗੂ” ਦਾ ਸ਼ੂਟ ਸ਼ੁਰੂ ਹੋਇਆ ਹੈ| ਫਿਲਮ ਦੇ ਨਿਰਮਾਤਾ ਅਨੰਤਾ ਫ਼ਿਲਮਜ਼ ਹਨ| ਫਿਲਮ ਦੇ ਨਿਰਦੇਸ਼ਕ ਸ਼ਿਵਤਾਰ ਸ਼ਿਵ, ਅਮਨ ਚੀਮਾ ਦੀ ਇਸ ਫਿਲਮ ਦੇ ਮੁੱਖ ਕਿਰਦਾਰ ਹੋਣਗੇ ਜੋਰਡਨ ਸੰਧੂ, ਦਿਲਜੋਤ, ਬੀ.ਐਨ. ਸ਼ਰਮਾ ਅਤੇ ਪੰਜਾਬੀ ਸਿਨੇਮਾ ਦੇ ਹੋਰ ਕਲਾਕਾਰ|
ਫਿਲਮ ਦੇ ਨਾਮ ਤੋਂ ਜ਼ਾਹਿਰ ਹੈ ਕਿ ਫਿਲਮ ਦਾ ਵਿਸ਼ਾ ਵਸਤੂ ਬਹੁਤ ਅਲੱਗ ਹੋਵੇਗਾ| ਫਿਲਮ ਦਾ ਸ਼ੁਰੂਆਤੀ ਸੀਨ ਮੌਕੇ ਤੇ ਨਿਰਦੇਸ਼ਕ ਸ਼ਿਵਤਾਰ ਸ਼ਿਵ,ਅਮਨ ਚੀਮਾ, ਜੋਰਡਨ ਸੰਧੂ, ਦਿਲਜੋਤ ਅਤੇ ਫਿਲਮ ਦੇ ਹੋਰ ਮੇਂਬਰ ਮੌਜੂਦ ਸਨ|
ਫਿਲਮ ਨੂੰ ਇਸੇ ਸਾਲ ਰਿਲੀਜ਼ ਕੀਤਾ ਜਾਵੇਗਾ|

khatre da ghuggu
Shivtar Shiv & Aman Cheema

khatre da ghuggu

Share WhatsApp Facebook X