
teri meri jodi
ਪੰਜਾਬੀ ਸਿਨੇਮਾ ਦੇ ਦਿਨੋ ਦਿਨ ਅੱਗੇ ਵਧਣ ਕਾਰਨ ਹੁਣ ਇਥੇ ਨਵੇਂ ਨਵੇਂ ਤਜ਼ਰਬੇ ਹੋਣ ਲੱਗੇ ਹਨ| ਇਹਨਾਂ ਦਿਨੀ ਹੀ ਪੰਜਾਬੀ ਫਿਲਮ ਜਗਤ ਦਾ ਸੱਭ ਤੋਂ ਮਹਿੰਗੇ ਬਜਟ ਦਾ ਗੀਤ ਮੁੰਬਈ ਵਿਖੇ ਸ਼ੂਟ ਕੀਤਾ ਗਿਆ| ਸਿਰਫ ਤੇ ਸਿਰਫ ਗੀਤ ਦਾ ਬਜਟ ਹੀ ਇੱਕ ਕਰੋੜ ਤੋਂ ਉੱਪਰ ਹੈ| ਆਉਣ ਵਾਲੀ ਫਿਲਮ “ਤੇਰੀ ਮੇਰੀ ਜੋੜੀ” ਦਾ ਇਹ ਗੀਤ ਚਰਚਿਤ ਕਲਾਕਾਰ ਸਿੱਧੂ ਮੂਸੇਵਾਲਾ ਅਤੇ ਬਾਲੀਵੁੱਡ ਕਲਾਕਾਰ ਸ਼ਕਤੀ ਕਪੂਰ ਉੱਪਰ ਫਿਲਮਾਇਆ ਗਿਆ| ਨਿਰਦੇਸ਼ਕ ਆਦਿਤਿਆ ਸੂਦ ਕਾਫੀ ਲੰਮੇ ਸਮੇਂ ਬਾਅਦ ਫ਼ਿਲਮੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਅਤੇ ਉਹ ਕੋਈ ਕਮੀ ਨਹੀਂ ਰਹਿਣ ਦੇਣਾ ਚਾਹੁੰਦੇ|

Sidhu Mossewala and Shakti Kapoor
ਚਲਦੇ ਗਾਣੇ ਦੀ ਕੁਝ ਤਸਵੀਰਾਂ ਜਾਰੀ ਕੀਤੀਆਂ ਗਈਆਂ ਜਿਹਨਾਂ ਤੋਂ ਪਤਾ ਲਗਦਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਇੱਕ ਡਾਕੂ ਦਾ ਪਹਿਰਾਵਾ ਦਿੱਤਾ ਗਿਆ ਹੈ ਅਤੇ ਸ਼ਕਤੀ ਕਪੂਰ ਨੂੰ ਇੱਕ ਪੁਲਿਸ ਵਾਲੇ ਦਾ| ਸਾਰਾ ਮਾਮਲਾ ਕਿ ਹੈ ਇਹ ਤਾਂ 28 ਜੂਨ ਨੂੰ ਜਦ ਫਿਲਮ ਰਿਲੀਜ਼ ਹੋਵੇਗੀ ਤਦ ਹੀ ਪਤਾ ਲੱਗੂਗਾ|
ਗਾਣੇ ਦੇ ਸ਼ੂਟ ਮੌਕੇ ਤੇ ਫਿਲਮ ਦੇ ਨਿਰਦੇਸ਼ਕ ਆਦਿਤਿਆ ਸੂਦ, ਸਿੱਧੂ ਮੂਸੇਵਾਲਾ, ਸ਼ਕਤੀ ਕਪੂਰ, ਪੰਜਾਬੀ ਮੀਡੀਆ ਤੋਂ ਸਪਨ ਮਨਚੰਦਾ ਅਤੇ ਫਿਲਮ ਨਾਲ ਜੁੜੀਆਂ ਕਈ ਸ਼ਖਸੀਅਤਾਂ ਮੌਜੂਦ ਸਨ|