ਜੋਬਨਪ੍ਰੀਤ ਸਿੰਘ ਨਾਮ ਹੈ ਪੰਜਾਬੀ ਫ਼ਿਲਮੀ ਜਗਤ ਦੇ ਉਭਰਦੇ ਸਿਤਾਰੇ ਦਾ| ਜੋਬਨ ਹੁਣ ਤੱਕ ਕਈ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਹਾਜ਼ਰੀ ਲਗਵਾ ਚੁੱਕਾ ਹੈ ਅਤੇ ਕਈ ਫ਼ਿਲਮਾਂ ਵਿੱਚ ਨਜ਼ਰ ਆਉਣ ਵਾਲਾ ਹੈ| ਜੋਬਨ ਹੁਣ ਤੱਕ ਕਈ ਹਿੰਦੀ, ਪੰਜਾਬੀ ਫ਼ਿਲਮਾਂ ਵਿੱਚ ਨਜ਼ਰ ਆ ਚੁਕਿਆ ਹੈ| ਜਿਵੇਂ ਹਿੰਦੀ ਫ਼ਿਲਮਾਂ ਦਿਲ ਜੋ ਨਾ ਕਹਿ ਸਕਾ ਅਤੇ ਸਰਬਜੀਤ| ਪੰਜਾਬੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ਰੁਪਿੰਦਰ ਗਾਂਧੀ 2 ਅਤੇ ਕੰਡੇ ਫਿਲਮ ਵਿੱਚ ਨਜ਼ਰ ਆ ਚੁਕਿਆ ਹੈ| ਇਸਦੇ ਨਾਲ ਨਾਲ ਹੀ ਉਹ ਹਾਲੀਵੁੱਡ ਫ਼ਿਲਮਾਂ ਦੇ ਨਿਰਦੇਸ਼ਕ ਕਵੀ ਰਾਜ਼ ਦੀ “ਦਾ ਬ੍ਲੈਕ ਪ੍ਰਿੰਸ” ਵਿੱਚ ਹੀਰਾ ਸਿੰਘ ਦੀ ਭੂਮਿਕਾ ਨਿਭਾ ਚੁਕਿਆ ਹੈ|
ਅਦਾਕਾਰੀ ਦੇ ਨਾਲ ਨਾਲ ਉਹ ਕਈ ਕੰਮ ਜਿਵੇਂ ਕਾਸਟਿੰਗ ਡਾਇਰੇਕਟਰ, ਪ੍ਰੋਡਕਸ਼ਨ ਮੈਨੇਜਰ ਅਤੇ ਐਸੋਸੀਏਟ ਪ੍ਰੋਡੂਸਰ ਵੀ ਰਹਿ ਚੁਕਿਆ ਹੈ| 5 ਫੁੱਟ 11 ਇੰਚ ਦਾ ਇਹ ਗੱਭਰੂ ਨੌਜਵਾਨ ਦਿਨੋ ਦਿਨ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੋ ਰਿਹਾ ਹੈ| ਜਿਥੇ ਇੱਕ ਫਿਲਮ ਵਿੱਚ ਉਹ ਬਾਲੀਵੁੱਡ ਅਦਾਕਾਰ ਆਮਿਰ ਖਾਨ ਦੇ ਨਾਲ ਕੰਮ ਕਰਦਾ ਨਜ਼ਰ ਆਉਂਦਾ ਹੈ ਓਥੇ ਹੀ ਦੂਜੀ ਫਿਲਮ ਵਿੱਚ ਉਹ ਹਾਲੀਵੁੱਡ ਨਿਰਦੇਸ਼ਕ ਕਵੀ ਰਾਜ ਨਾਲ ਫਿਲਮ ਕਰ ਰਿਹਾ ਹੁੰਦਾ ਹੈ| ਫ਼ਿਲਮੀ ਜਗਤ ਨੂੰ ਉਸਨੇ ਚੰਗੀ ਤਰਾਂ ਨਿਚੋੜ ਲਿਆ ਹੈ ਅਤੇ ਸਭ ਕੁਝ ਸਿੱਖਣ ਤੋਂ ਬਾਅਦ ਉਹ ਹਰ ਇੱਕ ਜ਼ਿਮੇਵਾਰੀ ਬਾਖੂਬੀ ਨਿਭਾ ਰਿਹਾ ਹੈ| ਜਲਦੀ ਹੀ ਉਹ ਇੱਕ ਹੋਰ ਹਾਲੀਵੁੱਡ ਦੀ ਫਿਲਮ ਬੇਅਰਫੁਟ ਵਾਰੀਅਰਜ਼ ਵਿੱਚ ਨਜ਼ਰ ਆਵੇਗਾ| ਅਗਲੇ ਸਾਲ ਜੋਬਨਪ੍ਰੀਤ ਨਿਰਦੇਸ਼ਕ ਕਵੀ ਰਾਜ਼ ਦੀ ਆਉਣ ਵਾਲੀ ਬਹੁ ਚਰਚਿਤ ਫਿਲਮ “ਸਰਾਭਾ- Cry For Freedom” ਵਿੱਚ ਇੱਕ ਅਹਿਮ ਕਿਰਦਾਰ ਕਰਦਾ ਨਜ਼ਰ ਆਵੇਗਾ |ਅਸੀਂ ਉਮੀਦ ਕਰਦੇ ਹਾਂ ਕਿ ਜੋਬਨਪ੍ਰੀਤ ਇਸੇ ਤਰਾਂ ਤਰੱਕੀਆਂ ਕਰਦਾ ਰਹੇ ਹੈ ਵੱਖਰੇ ਵੱਖਰੇ ਕਿਰਦਾਰਾਂ ਨੂੰ ਜ਼ਿਮੇਵਾਰੀ ਨਾਲ ਨਿਭਾਉਂਦਾ ਰਹੇ|
Rising Punjabi Star | JobanPreet Singh
132
previous post