Skip to main content

Punjabi Front – Latest Pollywood News

Upcoming Movie

Qismat | Ammy virk | Sargun Mehta | Releasing 21sep

qismat movie
QISMAT RELEASING 21 SEPTRMBER

ਐਮੀ ਵਿਰਕ ਇੱਕ ਚਰਚਿਤ ਗਾਇਕ ਅਤੇ ਅਦਾਕਾਰ ਹੈ| ਓਹਨਾ ਦੇ ਹਰ ਗਾਣੇ ਅਤੇ ਹਰ ਫਿਲਮ ਵਿੱਚ ਨਵਾਂ ਤਜ਼ਰਬਾ ਦੇਖਣ ਨੂੰ ਮਿਲਦਾ ਹੈ| ਹੁਣ 21 ਸੰਤਬਰ ਨੂੰ ਉਹ ਕਿਸਮਤ ਅਜ਼ਮਾ ਰਹੇ ਹਨ ਨਿਰਦੇਸ਼ਕ ਜਗਦੀਪ ਸਿੱਧੂ ਦੀ ਫਿਲਮ “ਕਿਸਮਤ” ਵਿੱਚ| ਫਿਲਮ ਵਿੱਚ ਓਹਨਾ ਦਾ ਸਾਥ ਦੇ ਰਹੇ ਹਨ ਇੱਕ ਪ੍ਰੀਤਭਾਸ਼ਾਲੀ ਅਦਾਕਾਰਾ ਸਰਗੁਣ ਮਹਿਤਾ| ਕਈ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਾ ਚੁੱਕੀ ਸਰਗੁਣ ਮਹਿਤਾ ਹੁਣ ਕਿਸਮਤ ਫਿਲਮ ਵਿੱਚ ਐਮੀ ਵਿਰਕ ਨਾਲ ਨਜ਼ਰ ਆਉਣਗੇ| ਦੋਨੋ ਹੀ ਕਿਰਦਾਰ ਫਿਲਮ ਜਗਤ ਵਿੱਚ ਆਪਣੀ ਵੱਖਰੀ ਪਛਾਣ ਰੱਖਦੇ ਹਨ| ਫਿਲਮ ਵਿੱਚ ਗੁਗੂ ਗਿੱਲ ਜੀ ਵੀ ਇੱਕ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ|
ਫਿਲਮ ਦਾ ਵਿਸ਼ਾ ਵਸਤੂ ਅਤੇ ਨਿਰਦੇਸ਼ਨ ਜਗਦੀਪ ਸਿੱਧੂ ਨੇ ਕੀਤਾ ਹੈ| ਜਗਦੀਪ ਕਈ ਹਿੱਟ ਪੰਜਾਬੀ ਫ਼ਿਲਮਾਂ ਦੀ ਪਟਕਥਾ ਲਿਖ ਚੁੱਕੇ ਹਨ ਅਤੇ ਇੱਕ ਸਫਲ ਕਹਾਣੀਕਾਰ ਵੱਜੋਂ ਆਪਣੀ ਪਛਾਣ ਦਰਜ਼ ਕਰ ਚੁੱਕੇ ਹਨ| ਕਿਸਮਤ ਤੋਂ ਉਹ ਆਪਣੀ ਕਿਸਮਤ ਨਿਰਦੇਸ਼ਨ ਦੇ ਖੇਤਰ ਵਿੱਚ ਅਜ਼ਮਾ ਰਹੇ ਹਨ|
ਫਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ਰੂਹ ਦੀਆਂ ਤਾਰਾਂ ਛੇੜ ਦੇਣ ਵਾਲੇ “ਜਾਨੀ” ਨੇ ਫਿਲਮ ਦੇ ਗੀਤ ਲਿਖੇ ਹਨ ਅਤੇ ਮੰਤਰਮੁਗਧ ਕਰ ਦੇਣ ਵਾਲਾ ਸੰਗੀਤ ਤਿਆਰ ਕਰਨ ਵਾਲੇ ਬੀ ਪ੍ਰੈਕ ਨੇ ਫਿਲਮ ਦਾ ਸੰਗੀਤ ਤਿਆਰ ਕੀਤਾ ਹੈ| ਇਹਨਾਂ ਦੀ ਬਾਕਮਾਲ ਜੋੜੀ ਨੇ ਕਈ ਕਦੇ ਨਾ ਭੁਲਾਏ ਜਾਣ ਵਾਲੇ ਗੀਤ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਹਨ| ਫਿਲਮ ਦਾ ਸਿਰਲੇਖ ਕਿਸਮਤ ਵੀ ਓਹਨਾ ਦੇ ਸੰਗੀਤਬੱਧ ਕੀਤੇ ਐਮੀ ਵਿਰਕ ਦੇ ਗੀਤ “ਕਿਸਮਤ ਬਦਲਦੀ ਦੇਖੀ ਮੈਂ” ਤੋਂ ਲਿਆ ਗਿਆ ਹੈ|
ਫਿਲਮ ਦਾ ਟ੍ਰੇਲਰ ਅਤੇ ਗੀਤ ਦਰਸ਼ਕਾਂ ਵੱਲੋਂ ਕਾਫੀ ਸਰਾਹੇ ਜਾ ਚੁੱਕੇ ਹਨ| ਫਿਲਮ ਦਾ ਵਿਸ਼ਾ ਬਿਲਕੁਲ ਵੱਖਰਾ ਹੈ| ਸਾਨੂੰ ਅਤੇ ਦਰਸ਼ਕਾਂ ਨੂੰ 21 ਤਾਰੀਕ ਦੀ ਉਡੀਕ ਹੈ ਜਦ ਇੱਕ ਬਿਲਕੁਲ ਨਵੇਂ ਵਿਸ਼ੇ ਉੱਤੇ ਬਣੀ ਕਿਸਮਤ ਫਿਲਮ ਰਿਲੀਜ਼ ਹੋਵੇਗੀ|

qismat movie
QISMAT RELEASING 21SEPTRMBER

 

 

punjabifront
Punjabi Font

 

Share WhatsApp Facebook X