132
ਅੰਬਰਦੀਪ ਸਿੰਘ ਇੱਕ ਬਹੁਤ ਸੂਝਵਾਨ ਕਲਾਕਾਰ ਹਨ | ਓਹਨਾ ਨੂੰ ਦਰਸ਼ਕਾਂ ਦੀ ਨਬਜ਼ ਦੀ ਚੰਗੀ ਸਮਝ ਹੈ| ਜਿੱਥੇ ਉਹ ਇੱਕ ਬਹੁਤ ਚੰਗੇ ਕਹਾਣੀਕਾਰ ਹਨ ਓਥੇ ਹੀ ਉਹ ਇੱਕ ਬਹੁਤ ਚੰਗੇ ਅਦਾਕਾਰ ਵੀ ਹਨ| ਅਮਰਿੰਦਰ ਗਿੱਲ ਗਰੁੱਪ ਨਾਲ ਓਹਨਾ ਨੇ ਕਈ ਯਾਦਗਾਰੀ ਫ਼ਿਲਮਾਂ ਦਿੱਤੀਆਂ ਜਿਵੇਂ ਅੰਗਰੇਜ, ਲਵ ਪੰਜਾਬ, ਲਾਹੌਰੀਏ ਆਦਿ| ਬਤੌਰ ਹੀਰੋ ਓਹਨਾ ਦੀ ਫਿਲਮ ਲੌਂਗ ਲਾਚੀ ਵੀ ਪਰਦੇ ਤੇ ਕਾਮਯਾਬ ਰਹੀ| ਹੁਣ ਇੱਕ ਵਾਰ ਫੇਰ ਰਿਧਮ ਬੋਈਜ਼ ਹਾਜ਼ਿਰ ਹਨ ਇੱਕ ਚੰਗੇ ਪੱਧਰ ਦੀ ਪਰਿਵਾਰਿਕ ਫਿਲਮ ਲੈ ਕੇ| ਫਿਲਮ ਦਾ ਸਿਰਲੇਖ “ਭੱਜੋ ਵੀਰੋ ਵੇ” ਬਹੁਤ ਅਲੱਗ ਹੈ| ਕੁਝ ਹਟਕੇ ਫ਼ਿਲਮਾਂ ਕਰਨ ਦੀ ਆਦਤ ਤਾਂ ਹੈ ਹੀ ਇਸ ਗਰੁੱਪ ਦੀ|
ਖੈਰ ਗੱਲ ਕਰਦੇ ਹਾਂ ਫਿਲਮ ਦੇ ਰਿਲੀਜ਼ ਹੋਏ ਟ੍ਰੇਲਰ ਦੀ| ਪਹਿਲੇ ਹੀ ਡਾਇਲਾਗ ਤੋਂ ਸਾਫ ਕਰ ਦਿੱਤਾ ਗਿਆ ਹੈ ਕਿ ਫਿਲਮ ਵਿਆਹ ਦੇ ਮੁੱਦੇ ਤੇ ਨਹੀਂ ਬਣੀ ਸਗੋਂ ਓਹਨਾ ਤੇ ਅਧਾਰਿਤ ਹੈ ਜਿਹਨਾਂ ਦੇ ਵਿਆਹ ਹੁੰਦੇ ਹੀ ਨਹੀਂ| ਅਤੇ ਜੇ ਕਿਤੋਂ ਉਮੀਦ ਦਿਸ ਪਵੇ ਵਿਆਹ ਹੋਣ ਦੀ ਤਾਂ ਕੋਈ ਨਾਤੀ ਰਿਸ਼ਤੇਦਾਰ ਨਾ ਹੋਣ ਕਾਰਨ ਵਿਆਹ ਨਹੀਂ ਹੁੰਦਾ| ਹੁਣ ਬੱਸ ਵਿਆਹ ਲਈ ਰਿਸ਼ਤੇਦਾਰਾਂ ਦੀ ਖੋਜ ਹੋਵੇਗੀ ਅਤੇ 14 ਦਸੰਬਰ ਨੂੰ ਖੂਬ ਹਸਾਇਆ ਜਾਵੇਗਾ|