112
ਨੀਰੂ ਬਾਜਵਾ ਨੇ ਪੰਜਾਬੀ ਫ਼ਿਲਮੀ ਜਗਤ ਵਿੱਚ ਇੱਕ ਵੱਖਰਾ ਮੁਕਾਮ ਬਣਾਇਆ ਹੈ| ਕਾਫੀ ਲੰਮੇ ਅਰਸੇ ਤੋਂ ਕਾਮਯਾਬੀ ਤੇ ਬਣੇ ਰਹਿਣਾ ਆਪਣੇ ਆਪ ਵਿੱਚ ਇੱਕ ਮਿਸਾਲ ਹੈ| ਦਰਸ਼ਕਾਂ ਦੇ ਦਿਲਾਂ ਤੇ ਨੀਰੂ ਬਾਜਵਾ ਨੇ ਰਾਜ ਕੀਤਾ ਹੈ| ਦਰਸ਼ਕਾਂ ਨੇ ਦਿਲਜੀਤ ਅਤੇ ਨੀਰੂ ਬਾਜਵਾ ਦੀ ਜੋੜੀ ਨੂੰ ਪਰਦੇ ਤੇ ਕਾਫੀ ਸਲਾਹਿਆ ਹੈ| ਹੁਣ 5 ਸਾਲ ਬਾਅਦ ਨੀਰੂ ਬਾਜਵਾ ਅਤੇ ਦਿਲਜੀਤ ਇੱਕ ਵਾਰ ਫੇਰ ਵੱਡੇ ਪਰਦੇ ਤੇ ਦਿਖਾਈ ਦੇ ਰਹੇ ਹਨ 21 ਜੂਨ 2019 ਨੂੰ ਰੀਜ਼ ਹੋਣ ਵਾਲੀ ਫਿਲਮ “ਛੜਾ” ਦੇ ਵਿੱਚ| ਜਗਦੀਪ ਸਿੱਧੂ ਵੱਲੋਂ ਨਿਰਦੇਸ਼ਿਤ ਕੀਤੀ ਇਸ ਫਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਹੈ| ਉੱਮੇਡੀ ਕਰਦੇ ਹਾਂ ਕਿ ਇਸ ਫਿਲਮ ਤੋਂ ਬਾਅਦ ਨੀਰੂ ਬਾਜਵਾ ਹੋਰ ਕਾਮਯਾਬੀ ਦੀ ਬੁਲੰਦੀਆਂ ਨੂੰ ਛੋਵੇਗੀ|