ਨਾਡੂ ਖਾਨ ਫਿਲਮ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ| ਫਿਲਮ ਪੁਰਾਣੇ ਪੰਜਾਬ ਦੇ ਦੌਰ ਦੀ ਹੈ ਅਤੇ ਜ਼ਾਹਿਰ ਹੈ ਕਿ ਫਿਲਮ ਮੁੱਖ ਕਿਰਦਾਰ ਹਰੀਸ਼ ਵਰਮਾ ਜੋ ਕਿ ਨਾਡੂ ਖਾਨ ਹੋ ਸਕਦਾ ਹੈ ਉਸਦੇ ਆਲੇ ਦੁਆਲੇ ਹੀ ਘੁੰਮੇਗੀ| ਫਿਲਮ ਦੇ ਟੀਜ਼ਰ ਵਿੱਚ ਇੱਕ ਦਮਦਾਰ ਆਵਾਜ਼ ਨਾਡੂ ਖਾਨ ਦੀ ਵਿਆਖਿਆ ਕਰਦੀ ਹੈ ਕਿ
ਅਣਖਾਂ ਲਈ ਜੋ ਅੜ ਜਾਂਦਾ ਸੀ,
ਹਿੱਕ ਤਾਣ ਕੇ ਖੜ ਜਾਂਦਾ ਸੀ,
ਕਰਦਾ ਨਾ ਸੀ ਪੈਰ ਪਿਛਾਂਹ
ਅਖਵਾਉਂਦਾ ਸੀ ਉਹ ਨਾਡੂ ਖਾਨ…
ਸੁਭਾਵਿਕ ਹੈ ਕਿ ਫਿਲਮ ਵਿੱਚ ਕਾਫੀ ਰੰਗ ਦੇਖਣ ਨੂੰ ਮਿਲਣਗੇ ਜਿਵੇ ਸਭਿਆਚਾਰ, ਵਿਰਸਾ, ਸਾਦਗੀ, ਪਿਆਰ ਮੁਹੱਬਤ, ਨੱਚਣਾ ਟੱਪਣਾ, ਹਾਸੀ ਖੁਸ਼ੀ ਆਦਿ|
ਫਿਲਮ ਦੇ ਟੀਜ਼ਰ ਵਿੱਚ ਕਈ ਨਾਮੀ ਚਿਹਰੇ ਦਿਖਾਈ ਦਿੱਤੇ ਹਰੀਸ਼ ਵਰਮਾ, ਵਾਮੀਕਾ ਗੱਬੀ, ਬੀ. ਐਨ. ਸ਼ਰਮਾ, ਬਨਿੰਦਰਜੀਤ ਸਿੰਘ ਬਨੀ, ਹੌਬੀ ਧਾਲੀਵਾਲ, ਮਲਕੀਤ ਰੌਣੀ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਹਰਿੰਦਰ ਭੁੱਲਰ, ਗੁਰਚੇਤ ਚਿਤਰਕਾਰ, ਪ੍ਰਕਾਸ਼ ਗਾਧੂ, ਮਹਾਬੀਰ ਭੁੱਲਰ, ਰਾਜ ਧਾਲੀਵਾਲ, ਸੀਮਾ ਕੌਸ਼ਲ ਅਤੇ ਹੋਰ ਕਈ ਹਸਤੀਆਂ| ਸੁਖਜਿੰਦਰ ਸਿੰਘ ਬੱਬਲ ਦੀ ਇਸ ਕਹਾਣੀ ਨੂੰ ਨਿਰਦੇਸ਼ਿਤ ਕੀਤਾ ਹੈ ਇਮਰਾਨ ਸ਼ੇਖ ਨੇ|
ਜਲਦੀ ਹੀ ਫਿਲਮ ਦਾ ਟ੍ਰੇਲਰ ਜਾਰੀ ਕੀਤਾ ਜਾਵੇਗਾ ਅਤੇ ਫਿਲਮ ਨੂੰ 26 ਅਪ੍ਰੈਲ ਨੂੰ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਜਾਵੇਗਾ|
ਨਾਡੂ ਖਾਨ ਫਿਲਮ ਦਾ ਟੀਜ਼ਰ ਰਿਲੀਜ਼
123