Manna Phagwara Bio
ਪੰਜਾਬੀ ਬੰਦੇ ਵਿੱਚੋਂ ਨਾ ਕਦੀ ਪੰਜਾਬੀ ਨਿਕਲ ਸਕਦੀ ਹੈ ਨਾ ਹੀ ਪੰਜਾਬ| ਭਾਵੇਂ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹੀ ਕਿਉਂ ਨਾ ਵਸਦਾ ਹੋਵੇ| ਮਨਪ੍ਰੀਤ ਸਿੰਘ ਉਰਫ Manna Phagwara ਵੀ ਇਸੇ ਤੱਥ ਨੂੰ ਸੱਚ ਕਰਦਾ ਹੋਇਆ ਕਲਾਕਾਰ ਹੈ|
Manna Phagwara ਨੂੰ ਪੰਜਾਬ ਵਿੱਚੋਂ ਯੂਰੋਪ ਦੇ ਇੱਕ ਖੂਬਸੂਰਤ ਦੇਸ਼ ਇਟਲੀ ਗਏ ਹੋਏ 15 ਸਾਲਾਂ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਫਿਰ ਵੀ ਉਸਦਾ ਪੰਜਾਬ ਅਤੇ ਪੰਜਾਬੀ ਪ੍ਰਤੀ ਮੋਹ ਕਦੀ ਭੰਗ ਨਹੀਂ ਹੋਇਆ| ਓਥੇ ਰਹਿ ਕੇ ਵੀ ਉਸਨੇ ਆਪਣੀ ਪੰਜਾਬੀ ਵਿਰਸੇ ਪ੍ਰਤੀ ਸ਼ਮੂਲੀਅਤ ਜਾਰੀ ਰੱਖੀ ਹੈ| ਭਾਵੇਂ ਉਹ ਖੇਡਾਂ ਕਰਾ ਕੇ ਹੋਵੇ ਜਾਂ ਸਭਿਆਚਾਰਿਕ ਮੇਲੇ ਕਰਵਾ ਕੇ| Manna Phagwara ਨੇ ਹਮੇਸ਼ਾ ਇਟਲੀ ਵਿੱਚ ਪੰਜਾਬੀ ਵਿਰਸੇ ਦੀ ਗੱਲ ਕੀਤੀ ਹੈ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਵਿੱਚ ਯੋਗਦਾਨ ਪਾਇਆ ਹੈ|
ਇਨਾਂ ਦਿਨਾਂ ਵਿੱਚ ਭਾਰਤ ਦੇਸ਼ ਵਿੱਚ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਗਏ ਹਨ ਜਿਸਦਾ ਸਾਰੇ ਦੇਸ਼ ਵਿੱਚ ਵਿਰੋਧ ਹੋ ਰਿਹਾ ਹੈ| ਮੰਨਾ ਫਗਵਾੜਾ ਨੇ ਭਾਰਤ ਦੇਸ਼ ਤੋਂ ਹਜ਼ਾਰਾਂ ਮੀਲ ਦੂਰ ਬੈਠੇ ਹੋਣ ਦੇ ਬਾਵਜੂਦ ਇਸ ਕਿਸਾਨੀ ਅੰਦੋਲਨ ਵਿੱਚ ਹਿੱਸਾ ਪਾਇਆ ਹੈ ਆਪਣਾ ਗੀਤ “ਅੱਕੇ ਹੋਏ ਜੱਟ” ਕੱਢ ਕੇ| ਇਸ ਗੀਤ ਵਿੱਚ ਸਿੱਧੀ ਸਰਕਾਰ ਨੂੰ ਵੰਗਾਰ ਹੈ ਕਿ ਦਿੱਲੀ ਦੀ ਹਰ ਸਰਕਾਰ ਨੇ ਮਜ਼ਲੂਮਾਂ ਉੱਤੇ ਕਹਿਰ ਹੀ ਢਾਇਆ ਹੈ ਅਤੇ ਇੱਕ ਵਾਰ ਫੇਰ ਉਸਦਾ ਮੁਕਾਬਲਾ ਬਹਾਦਰ ਯੋਧਿਆਂ ਨਾਲ ਹੈ| ਭਾਰਤੀ ਕਿਸਾਨ ਆਪਣਾ ਹੱਕ ਮੰਗ ਰਹੇ ਹਨ ਪਰ ਸਰਕਾਰ ਓਹਨਾ ਉੱਤੇ ਜ਼ੁਲਮ ਢਾ ਰਹੀ ਹੈ| ਇਸੇ ਜ਼ੁਲਮ ਨੂੰ ਨੱਥ ਪਾਉਣ ਲਈ ਦੁਨੀਆ ਭਰ ਵਿੱਚ ਬੈਠੇ ਪੰਜਾਬੀ ਇੱਕ ਜੁੱਟ ਹੋਏ ਹਨ ਅਤੇ ਹਰ ਖੇਤਰ ਦੇ ਲੋਕ ਇਸ ਵਿੱਚ ਵੱਧ ਚੜ ਕੇ ਹਿੱਸਾ ਪਾ ਰਹੇ ਹਨ| ਮੰਨਾ ਫਗਵਾੜਾ ਨੇ ਆਪਣੇ ਇਸ ਗੀਤ “ਅੱਕੇ ਹੋਏ ਜੱਟ” ਨਾਲ ਆਪਣੀ ਹਾਜ਼ਰੀ ਦਰਜ ਕਰਾਈ ਹੈ| ਉਸਦੇ ਇਸ ਜੋਸ਼ੀਲੇ ਗੀਤ ਨੂੰ ਚਰਚਿਤ ਗੀਤਕਾਰ ਲਵਲੀ ਨੂਰ ਨੇ ਲਿਖਿਆ ਹੈ| ਗੀਤ ਵਿੱਚ ਕਿਸਾਨੀ ਅੰਦੋਲਨ ਨਾਲ ਜੁੜੀਆਂ ਕੁਝ ਚਰਚਿਤ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਵੇਂ ਕੰਗਨਾ ਰਣੌਤ ਨੂੰ ਵਕਤ ਆਉਣ ਤੇ ਭਾਜੀ ਮੋੜੀ ਜਾਣੀ ਹੈ| ਅੰਦੋਲਨ ਦੌਰਾਨ ਕਿਸਾਨਾਂ ਦੀ ਤਿਆਰੀਆਂ ਅਤੇ ਸਰਕਾਰਾਂ ਦੇ ਫੈਸਲੇ ਦੀ ਉਡੀਕ|
ਮੰਨਾ ਫਗਵਾੜਾ ਦੇ ਇਸਤੋਂ ਪਹਿਲਾਂ ਵੀ ਜੋ ਗੀਤ ਆਏ ਹਨ ਉਹ ਸਾਫ ਸੁਥਰੇ, ਯਾਰੀ ਦੋਸਤੀ ਅਤੇ ਸੱਭਿਆਚਾਰ ਨੂੰ ਪ੍ਰਭਾਸ਼ਿਤ ਕਰਦੇ ਹਨ| ਜਿਓੰਦੇ ਰਹਿਣ ਇਹੋ ਜਿਹੇ ਪੰਜਾਬੀ ਜੋ ਵਿਦੇਸ਼ਾਂ ਵਿੱਚ ਵੀ ਰਹਿ ਕੇ ਪੰਜਾਬੀਅਤ ਨਹੀਂ ਭੁੱਲੇ ਅਤੇ ਦੇਸ਼ ਦਾ ਨਾਂ ਉੱਚਾ ਕਰਦੇ ਹਨ|
#MannaPhagwara #AkkeHoyeJatt #LovelyNoor #FarmerProtest