ਲਾਈਏ ਜੇ ਯਾਰੀਆਂ Upcoming Punjabi Film

ਰਿਦਮ ਬੋਈਜ਼ ਏੰਟਰਟੇਨਮੇੰਟ ਦੀ ਆਉਣ ਵਾਲੀ ਪੰਜਾਬੀ ਫਿਲਮ ਹੈ “ਲਾਈਏ ਜੇ ਯਾਰੀਆਂ” ਜਿਸ ਵਿੱਚ ਨਜ਼ਰ ਆਉਣਗੇ ਹਰੀਸ਼ ਵਰਮਾ, ਰੂਪੀ ਗਿੱਲ, ਰੁਬੀਨਾ ਬਾਜਵਾ, ਅਮਰਿੰਦਰ ਗਿੱਲ ਅਤੇ ਹੋਰ ਕਈ ਜਾਣੇ ਪਛਾਣੇ ਨਾਮ| ਫਿਲਮ ਦਾ ਪਹਿਲੀ ਝਲਕ ਵਾਲਾ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਵਿੱਚ ਹਰੀਸ਼ ਵਰਮਾ ਅਤੇ ਰੂਪੀ ਗਿੱਲ ਨੂੰ ਆਕਰਸ਼ਕ ਰੂਪ ਵਿੱਚ ਦਿਖਾਇਆ ਗਿਆ ਹੈ| ਫਿਲਮ ਦੇ ਡਾਇਰੈਕਟਰ ਸੁਖ ਸੰਘੇੜਾ ਹਨ| ਫਿਲਮ ਦੀ ਕਹਾਣੀ ਧੀਰਜ ਰਤਨ ਦੀ ਲਿਖੀ ਅਤੇ ਡਾਇਲਾਗ ਧੀਰਜ ਰਤਨ ਅਤੇ ਅੰਬਰਦੀਪ ਸਿੰਘ ਦੇ ਲਿਖੇ ਹਨ| ਓਮਜੀ ਗਰੁੱਪ ਦਵਾਰਾ ਫਿਲਮ ਨੂੰ 07/06/2019 ਨੂੰ ਰਿਲੀਜ਼ ਕੀਤਾ ਜਾਵੇਗਾ|
ਫਿਲਮ ਦੇ ਜਾਰੀ ਕੀਤੇ ਪੋਸਟਰ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਫਿਲਮ ਇੱਕ ਚੰਗੇ ਪੱਧਰ ਦੀ ਹੋਵੇਗੀ| ਵੈਸੇ ਵੀ ਰਿਦਮ ਬੋਈਜ਼ ਆਪਣੇ ਆਪ ਵਿੱਚ ਇੱਕ ਚੰਗੀ ਫ਼ਿਲਮਾਂ ਦਾ ਬ੍ਰਾਂਡ ਬਣ ਚੁੱਕਾ ਹੈ| ਫਿਲਮ ਵਿੱਚ ਜਿਹਨਾਂ ਹਸਤੀਆਂ ਦੀ ਸ਼ਮੂਲੀਅਤ ਲਈ ਗਈ ਹੈ ਉਨ੍ਹਾਂ ਸਭਨਾਂ ਨੇ ਆਪਣੇ ਆਪ ਨੂੰ ਫਿਲਮ ਜਗਤ ਵਿੱਚ ਸਥਾਪਿਤ ਕੀਤਾ ਹੈ| ਹੁਣ ਬਸ ਫਿਲਮ ਦੇ ਰਿਲੀਜ਼ ਹੋਣ ਦੀ ਉਡੀਕ ਹੈ|
#LaaiyeJeYaarian #HarishVerma #RoopiGill #RubinaBajwa #AmrinderGill #RhythmBoyzEntertainment #OmjeeGroup #PunjabiFront