
Jaddi Sardar
ਆਉਣ ਵਾਲੀ ਪੰਜਾਬੀ ਫਿਲਮ ਜੱਦੀ ਸਰਦਾਰ ਦੀ ਰਿਲੀਜ਼ ਮਿਤੀ ਜਾਰੀ ਕਰ ਦਿੱਤੀ ਗਈ ਹੈ| ਫਿਲਮ ਵਿੱਚ ਕਈ ਨਾਮੀ ਸਿਤਾਰਿਆਂ ਦੀ ਸ਼ਮੂਲੀਅਤ ਲਈ ਗਈ ਹੈ| ਕੁਝ ਚਰਚਿਤ ਨਾਂ ਜਿਵੇਂ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ, ਗੁੱਗੂ ਗਿੱਲ, ਸਾਵਣ ਰੂਪੋਵਾਲੀ, ਹੌਬੀ ਧਾਲੀਵਾਲ, ਯਾਦ ਗਰੇਵਾਲ, ਅਨੀਤਾ ਦੇਵਗਨ, ਗੁਰਮੀਤ ਸਾਜਨ, ਗੁਰਪ੍ਰੀਤ ਕੌਰ ਭੰਗੂ, ਸਤਵੰਤ ਕੌਰ, ਅਮਨ ਕੋਟਿਸ਼, ਸੰਸਾਰ ਸੰਧੂ, ਅਮ੍ਰਿਤਪਾਲ ਸਿੰਘ ਬਿੱਲਾ, ਸਵਰਾਜ ਸੰਧੂ, ਅਰਜੁਨ ਭੱਲਾ, ਧੀਰਜ ਕੁਮਾਰ ਅਤੇ ਹੋਰ ਕਈ ਅਦਾਕਾਰ| ਫਿਲਮ ਨੂੰ ਨਿਰਦੇਸ਼ਨ ਕੀਤਾ ਹੈ ਮਨਭਾਵਨ ਸਿੰਘ ਨੇ ਅਤੇ ਫਿਲਮ ਦੇ ਨਿਰਮਾਤਾ ਹਨ ਬਲਜੀਤ ਸਿੰਘ ਜੋਹਲ, ਯਾਦਵਿੰਦਰ ਸਿੰਘ ਜੋਹਲ ਅਤੇ ਦਿਲਪ੍ਰੀਤ ਸਿੰਘ ਜੋਹਲ| ਫਿਲਮ ਦੀ ਕਹਾਣੀ ਧੀਰਜ ਕੁਮਾਰ ਅਤੇ ਕਰਨ ਸੰਧੂ ਨੇ ਲਿਖੀ ਹੈ ਅਤੇ ਫਿਲਮ ਨੂੰ 12 ਜੁਲਾਈ 2019 ਨੂੰ ਓਮਜੀ ਗਰੁੱਪ ਵੱਲੋਂ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਜਾਵੇਗਾ|