ਮਿਨਹਾਸ ਫ਼ਿਲਮਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਹਾਲੀਵੁੱਡ ਫਿਲਮ “Barefoot Warriors” ਦੀ ਸ਼ੂਟਿੰਗ ਪੂਰੀ ਹੋ ਚੁਕੀ ਹੈ| ਸ਼ੂਟਿੰਗ ਤੋਂ ਬਾਅਦ ਫਿਲਮ ਦੇ ਨਿਰਮਾਤਾ ਜਤਿੰਦਰ ਮਿਨਹਾਸ, ਨਿਰਦੇਸ਼ਕ ਕਵੀ ਰਾਜ਼ ਅਤੇ ਫਿਲਮ ਦਾ ਸਟਾਫ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਮਿਲਿਆ| ਸਪੀਕਰ ਸਾਬ ਨੇ ਫਿਲਮ ਦੀ ਟੀਮ ਦੀ ਹੱਲਾ ਸ਼ੇਰੀ ਵਧਾਉਂਦੇ ਹੋਏ ਕਿਹਾ ਕਿ ਇਹੋ ਜਿਹਾ ਸਿਨੇਮਾ ਨੂੰ ਲੋਕਾਂ ਅੱਗੇ ਲੈ ਕੇ ਆਉਣਾ ਬਹੁਤ ਜ਼ਰੂਰੀ ਹੋ ਗਿਆ ਸੀ ਜੋ ਕਿ ਪੂਰੀ ਦੁਨੀਆਂ ਵਿੱਚ ਵਸਦੇ ਪੰਜਾਬੀਆਂ ਦਾ ਸਿਰ ਗਰਵ ਨਾਲ ਉਚਾ ਕਰ ਦੇਵੇ| ਪੰਜਾਬ ਦੇ ਕੁਝ ਸਿਰਮੌਰ ਜਰਨੈਲਾਂ ਜਿਵੇਂ ਹਰੀ ਸਿੰਘ ਨਲੂਆ, ਬੰਦਾ ਸਿੰਘ ਬਹਾਦਰ ਜਾਂ ਸਾਰਾਗੜੀ ਦੇ ਜਵਾਨਾਂ ਬਾਰੇ ਜ਼ਿਕਰ ਕਰਦੇ ਓਹਨਾ ਦਸਿਆ ਕਿ ਪੂਰੀ ਦੁਨੀਆ ਵਿੱਚ ਇਹਨਾਂ ਸ਼ੂਰਵੀਰਾਂ ਉੱਤੇ ਸਕੂਲਾਂ ਕਾਲਜਾਂ ਵਿੱਚ ਪੜਾਈ ਕਰਾਈ ਜਾਂਦੀ ਹੈ ਜਦਕਿ ਪੰਜਾਬ ਵਿਚ ਇਹ ਯੋਧੇ ਹਲੇ ਅਣਗੌਲੇ ਰਹਿ ਗਏ ਹਨ| ਓਹਨਾ ਕਿਹਾ ਕਿ ਅਜਿਹੇ ਵਿਸ਼ਿਆਂ ਉੱਪਰ ਫ਼ਿਲਮਾਂ ਬਣਾਈਆਂ ਜਾਣ ਤਾਂ ਜੋ ਸਿੱਖ ਧਰਮ ਦਾ ਪੂਰੀ ਦੁਨੀਆਂ ਵਿਚ ਪ੍ਰਚਾਰ ਕੀਤਾ ਜਾ ਸਕੇ|
ਪੰਜਾਬੀ ਮੂਲ ਦੇ ਅਮਰੀਕੀ ਨਾਗਰਿਕ ਜਤਿੰਦਰ ਜੇ ਮਿਨਹਾਸ ਜੋ ਕਿ “Barefoot Warriors” ਫਿਲਮ ਦੇ ਨਿਰਮਾਤਾ ਹਨ, ਨੇ ਕਿਹਾ ਕਿ ਉਹ ਆਉਣ ਵਾਲੇ ਪ੍ਰੋਜੈਕਟਾਂ ਵਿੱਚ ਪੰਜਾਬ ਦੇ ਮਹਾਨ ਯੋਧਿਆਂ ਦੀਆਂ ਉੱਚ ਪੱਧਰੀ ਫ਼ਿਲਮਾਂ ਦਾ ਨਿਰਮਾਣ ਕਰਣਗੇ| ਓਹਨਾ ਨੇ ਸਪੀਕਰ ਸਾਬ ਤੋਂ ਫਿਲਮ “Barefoot Warriors” ਨੂੰ ਪੰਜਾਬ ਵਿੱਚ ਟੈਕਸ ਫਰੀ ਕਰਨ ਦੀ ਵੀ ਮੰਗ ਕੀਤੀ ਤਾਂਜੋ ਉਹ ਸਮਾਜ ਨੂੰ ਚੰਗੀ ਸਿਹਤ ਦੇਣ ਵਾਲੀਆਂ ਫ਼ਿਲਮਾਂ ਦਾ ਨਿਰਮਾਣ ਕਰ ਸਕਣ|
Hollywood Film Barefoot Warriors Team Meets KP Singh
125