463
Gurnam Bhullar ਅਤੇ Tania ਫਿਲਮ ਵਿੱਚ ਆਪਣੇ ਲੇਖਾਂ ਦੀ ਗੱਲ ਕਰਦੇ ਨਜ਼ਰ ਆਉਣਗੇ| ਫਿਲਮ ਦੇ ਲੇਖਾਂ ਦਾ ਤਾਣਾ ਬਾਣਾ ਬੁਣਿਆ ਹੈ Jagdeep Sidhu ਨੇ| Jagdeep Sidhu ਓਹਨਾ ਦੇ ਨਾਮ ਅੱਗੇ ਪਿੱਛੇ ਕੁਝ ਲਗਾਉਣ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ| ਓਹਨਾ ਨੇ ਆਪਣੇ ਕੰਮ ਨਾਲ ਪਛਾਣ ਹੀ ਏਨੀ ਕੁ ਖੱਟ ਲਈ ਹੈ| ਉਂਜ ਵੀ ਏਦਾਂ ਦੇ ਨਾਮ ਵਾਲੀ ਫਿਲਮ ਨੂੰ Jagdeep Sidhu ਵਰਗਾ ਕਹਾਣੀਕਾਰ ਹੀ ਸਿਰਜ ਸਕਦਾ ਹੈ|
Manvir Brar ਨੇ ਵੀ ਆਪਣਾ ਫ਼ਿਲਮੀ ਕਰਿਅਰ ਸ਼ੋਰਟ ਫਿਲਮ ਤੋਂ ਹੀ ਸ਼ੁਰੂ ਕੀਤਾ ਸੀ| ਫੇਰ ਛੜਾ, ਜੁਗਨੀ ਯਾਰਾਂ ਦੀ, ਸੁਰਖੀ ਬਿੰਦੀ ਅਤੇ ਸੁਫਨਾ ਫ਼ਿਲਮਾਂ ਉਸਨੇ ਸਹਾਇਕ ਨਿਰਦੇਸ਼ਕ ਦੇ ਤੌਰ ਤੇ ਕੀਤੀਆਂ| ਭਾਨੁ ਅਤੇ ਮਨਵੀਰ ਦੀ ਜੋੜੀ ਹੁਣ ਆਪਣੇ ਲੇਖ ਅਜ਼ਮਾਉਣ ਜਾ ਰਹੀ ਹੈ ਲੇਖ ਫਿਲਮ ਨਾਲ|
Bhanu Pratap Thakur and Manvir Brar Going To Direct Movie “Lekh”
ਕਿਸੇ ਦੇ ਲੇਖਾਂ ਵਿੱਚ ਕੀ ਲਿਖਿਆ ਹੈ ਕੋਈ ਨਹੀਂ ਜਾਣਦਾ| ਸਭ ਦਾ ਲੇਖਾ ਜੋਖਾ ਉੱਪਰ ਵਾਲੇ ਦੇ ਹੱਥ ਹੈ| ਜੋ ਲੇਖ ਕਿਸਮਤ ਵਿੱਚ ਲਿਖ ਦਿੱਤੇ ਜਾਂਦੇ ਹਨ ਬੰਦਾ ਸਾਰੀ ਜ਼ਿੰਦਗੀ ਓਹੀ ਕੁਝ ਹੰਢਾਉਂਦਾ ਹੈ| ਤੁਸੀਂ ਸੋਚ ਰਹੇ ਹੋਵੋਂਗੇ ਕਿ ਆਹ ਲੇਖਾਂ ਦੀ, ਕਿਸਮਤ ਦੀ ਗੱਲ ਕਿਓਂ ਹੋਣ ਲੱਗ ਪਈ!!! ਕਿਓਂਕਿ ਗੱਲ ਹੀ ਕੁਝ ਐਸੀ ਹੈ ਕਿ ਇੱਕ ਫਿਲਮ ਦਾ ਪੋਸਟਰ ਜਾਰੀ ਕੀਤਾ ਗਿਆ ਹੈ ਜਿਸਦਾ ਨਾਮ ਹੈ “ਲੇਖ”| ਜਿਨ੍ਹਾਂ ਸੰਜੀਦਾ ਫਿਲਮ ਦਾ ਨਾਮ ਹੈ ਓਨੀ ਹੀ ਸੰਜੀਦਾ ਫਿਲਮ ਦੀ ਟੀਮ ਹੈ|

