230
Gurnam Bhullar ਅਤੇ Tania ਫਿਲਮ ਵਿੱਚ ਆਪਣੇ ਲੇਖਾਂ ਦੀ ਗੱਲ ਕਰਦੇ ਨਜ਼ਰ ਆਉਣਗੇ| ਫਿਲਮ ਦੇ ਲੇਖਾਂ ਦਾ ਤਾਣਾ ਬਾਣਾ ਬੁਣਿਆ ਹੈ Jagdeep Sidhu ਨੇ| Jagdeep Sidhu ਓਹਨਾ ਦੇ ਨਾਮ ਅੱਗੇ ਪਿੱਛੇ ਕੁਝ ਲਗਾਉਣ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ| ਓਹਨਾ ਨੇ ਆਪਣੇ ਕੰਮ ਨਾਲ ਪਛਾਣ ਹੀ ਏਨੀ ਕੁ ਖੱਟ ਲਈ ਹੈ| ਉਂਜ ਵੀ ਏਦਾਂ ਦੇ ਨਾਮ ਵਾਲੀ ਫਿਲਮ ਨੂੰ Jagdeep Sidhu ਵਰਗਾ ਕਹਾਣੀਕਾਰ ਹੀ ਸਿਰਜ ਸਕਦਾ ਹੈ|
Manvir Brar ਨੇ ਵੀ ਆਪਣਾ ਫ਼ਿਲਮੀ ਕਰਿਅਰ ਸ਼ੋਰਟ ਫਿਲਮ ਤੋਂ ਹੀ ਸ਼ੁਰੂ ਕੀਤਾ ਸੀ| ਫੇਰ ਛੜਾ, ਜੁਗਨੀ ਯਾਰਾਂ ਦੀ, ਸੁਰਖੀ ਬਿੰਦੀ ਅਤੇ ਸੁਫਨਾ ਫ਼ਿਲਮਾਂ ਉਸਨੇ ਸਹਾਇਕ ਨਿਰਦੇਸ਼ਕ ਦੇ ਤੌਰ ਤੇ ਕੀਤੀਆਂ| ਭਾਨੁ ਅਤੇ ਮਨਵੀਰ ਦੀ ਜੋੜੀ ਹੁਣ ਆਪਣੇ ਲੇਖ ਅਜ਼ਮਾਉਣ ਜਾ ਰਹੀ ਹੈ ਲੇਖ ਫਿਲਮ ਨਾਲ|