Home Movie Review Bhalwan singh Punjabi Movie Review | Ranjit Bawa | Punjabi Front

Bhalwan singh Punjabi Movie Review | Ranjit Bawa | Punjabi Front

by admin
0 comment

punjabifront

ਹਰ ਸ਼ਹਿਰ ਵਿੱਚ ਗੱਜ ਵੱਜ ਕੇ ਫਿਲਮ ਦੇ ਪ੍ਰਚਾਰ ਤੋਂ ਬਾਅਦ ਭਲਵਾਨ ਸਿੰਘ ਫਿਲਮ ਨੂੰ ਦਰਸ਼ਕਾਂ ਦੇ ਰੂਬੂਰੂ ਅੱਜ ਕਰ ਦਿੱਤਾ ਗਿਆ| Ranjit Bawa ਰਣਜੀਤ ਬਾਵਾ ਨੂੰ ਭਲਵਾਨ ਦੇ ਰੂਪ ਵਿੱਚ ਦੇਖਣ ਦਾ ਲੋਕਾਂ ਵਿੱਚ ਕਾਫੀ ਉਤਸ਼ਾਹ ਸੀ| ਖੈਰ ਫਿਲਮ ਦੀ ਕਹਾਣੀ ਨਾਲ ਜਾਣੂ ਕਰਾਉਣੇ ਹਾਂ| ਆਜ਼ਾਦੀ ਤੋਂ ਪਹਿਲਾਂ ਦੇ ਸਮੇਂ ਦੇ ਦੌਰ ਦੀ ਇਸ ਫਿਲਮ ਵਿੱਚ ਇੱਕ ਪਿੰਡ ਵਿੱਚ ਵਸਦੇ ਲੋਕਾਂ ਉੱਪਰ ਹੋ ਰਹੇ ਅੰਗਰੇਜਾਂ ਦੇ ਅਤਿਆਚਾਰ ਨੂੰ ਦਿਖਾਇਆ ਗਿਆ ਹੈ| ਲੋਕਾਂ ਨੂੰ ਆਪਣਾ ਹੀ ਧਨ ਅੰਗਰੇਜਾਂ ਤੋਂ ਲੁੱਟਣਾ ਪੈ ਰਿਹਾ ਹੈ| ਜਬਰਾ (ਮਾਨਵ ਵਿਜ) ਦਾ ਪੂਰੇ ਪਿੰਡ ਤੇ ਪ੍ਰਭਾਵ ਹੈ| ਉਹ ਅੰਗਰੇਜਾਂ ਤੋਂ ਧਨ ਲੁੱਟ ਕੇ ਲੋਕਾਂ ਵਿੱਚ ਵੰਡ ਦਿੰਦਾ ਹੈ| ਭਾਨਾ (ਰਣਜੀਤ ਬਾਵਾ) ਵੀ ਜਬਰੇ ਵਾਂਗ ਪਿੰਡ ਚ ਪਛਾਣ ਬਣਾਉਣੀ ਚਾਹੁੰਦਾ ਹੈ ਤਾਂਜੋ ਉਹ ਵੀਰੋ (ਨਵਪ੍ਰੀਤ ਬੰਗਾ) ਦਾ ਦਿਲ ਜਿੱਤ ਸਕੇ| ਪਰ ਵੀਰੋ ਉਸਦੀਆਂ ਬਚਕਾਨੀਆਂ ਹਰਕਤਾਂ ਕਰਕੇ ਉਸਨੂੰ ਪਸੰਦ ਨਹੀਂ ਕਰਦੀ| ਪਿੰਡ ਵਿੱਚ ਸਭ ਨੂੰ ਭਾਨੇ ਤੇ ਪੂਰਾ ਭਰੋਸਾ ਹੈ ਕੇ ਉਹ ਕੋਈ ਵੀ ਕੰਮ ਚੱਜ ਨਾਲ ਨਹੀਂ ਕਰ ਸਕੇਗਾ| ਭਾਨੇ ਦਾ ਜਿਗਰੀ ਯਾਰ ਦਿੱਤੂ (ਕਰਮਜੀਤ ਅਨਮੋਲ) ਹਮੇਸ਼ਾ ਉਸਦਾ ਪੱਖ ਲੈਂਦਾ ਹੈ|
ਭਾਨੇ ਨੂੰ ਹੁਣ ਤੱਕ ਮੌਕਾ ਨਹੀਂ ਸੀ ਮਿਲਿਆ ਜਬਰੇ ਨਾਲ ਕੰਮ ਕਰਨ ਦਾ| ਇੱਕ ਦਿਨ ਅਚਾਨਕ ਸਬੱਬ ਬਣਿਆ ਅਤੇ ਭਾਨਾ ਸ਼ਾਮਿਲ ਹੋ ਗਿਆ ਜਬਰੇ ਦੇ ਗਰੁੱਪ ਵਿੱਚ| ਗਰੁੱਪ ਦਾ ਟੀਚਾ ਹੁੰਦਾ ਹੈ ਅੰਗਰੇਜਾਂ ਦੇ ਨਜਾਇਜ਼ ਕਬਜ਼ੇ ਤੋਂ ਪਿੰਡ ਵਾਲਿਆਂ ਨੂੰ ਮੁਕਤ ਕਰਾਉਣਾ| ਪੁਲਿਸ ਵਾਲਿਆਂ ਦੀ ਗਿਣਤੀ ਵੱਧ ਹੋਣ ਕਰਕੇ ਉਹ ਸਾਰੇ ਗਿਰਫ਼ਤਾਰ ਹੋ ਜਾਂਦੇ ਹਨ ਪਰ ਭਾਨਾ ਮੌਕੇ ਤੇ ਮੌਜੂਦ ਨਾ ਹੋਣ ਕਾਰਨ ਬੱਚ ਜਾਂਦਾ ਹੈ ਅਤੇ ਜਦ ਉਹ ਪਿੰਡ ਪਰਤ ਕੇ ਲੋਕਾਂ ਨੂੰ ਸਭ ਦਸਦਾ ਹੈ ਤਾ ਸਾਰੇ ਉਸਨੂੰ ਬੁਰਾ ਭਲਾ ਕਹਿੰਦੇ ਹਨ|
ਇਥੋਂ ਹੀ ਸ਼ੁਰੂਆਤ ਹੁੰਦੀ ਹੈ ਭਾਨੇ ਦੇ “ਭਲਵਾਨ ਸਿੰਘ” ਬਣਨ ਦੀ| ਆਪਣੇ ਸਾਥੀ ਦਿੱਤੂ ਦੀ ਮਦਦ ਨਾਲ ਭਾਨਾ ਅੰਗਰੇਜ ਅਫਸਰ ਨੂੰ ਚੱਕ ਲੈਂਦਾ ਹੈ ਅਤੇ ਆਪਣੇ ਅੱਡੇ ਤੇ ਨਜ਼ਰਬੰਦ ਕਰ ਦਿੰਦਾ ਹੈ| ਹਰ ਕੋਈ ਇਸ ਕਾਰਨਾਮੇ ਤੋਂ ਹੈਰਾਨ ਹੈ| ਭਲਵਾਨ ਸਿੰਘ ਹੁਣ ਜਬਰ ਅਤੇ ਬਾਕੀ ਸਾਥੀਆਂ ਨੂੰ ਵੀ ਛੁਡਾ ਲੈਂਦਾ ਹੈ| ਉਹ ਸਰਕਾਰੀ ਤਿਜੌਰੀ ਲੁੱਟ ਲੈਂਦਾ ਹੈ| ਪਰ ਉਹ ਅੰਗਰੇਜ ਸਰਕਾਰ ਦੀ ਨਜ਼ਰ ਵੀ ਚੜ ਜਾਂਦਾ ਹੈ| ਹੋਲੀ ਹੋਲੀ ਫਿਲਮ ਆਪਣੇ ਅੰਜਾਮ ਵੱਲ ਵਧਦੀ ਹੈ|
ਫਿਲਮ ਵਿੱਚ ਕੀਤੇ ਨਾ ਕੀਤੇ ਕੁਝ ਕਮੀ ਰੜਕਦੀ ਹੈ ਚਾਹੇ ਉਹ ਸੰਗੀਤ ਦੀ ਹੋਵੇ ਜਾਂ ਆਰਟ ਡਾਇਰੈਕਸ਼ਨ ਦੀ| ਫਿਲਮ ਵਿੱਚ ਵਿੱਚ ਆਪਣੇ ਸਕ੍ਰੀਨਪਲੇ ਤੋਂ ਦੂਰ ਹੋ ਜਾਂਦੀ ਹੈ| ਪਰ ਨਿਰਦੇਸ਼ਕ ਉਸਨੂੰ ਸੰਭਾਲਣ ਦੀ ਪੂਰੀ ਕੋਸ਼ਿਸ਼ ਕਰਦਾ ਹੈ| ਫਿਲਮ ਦਾ ਅੰਤ ਕੁਝ ਹੋਰ ਬੇਹਤਰ ਹੋ ਸਕਦਾ ਸੀ|
ਸੰਗੀਤ ਨਿਰਦੇਸ਼ਕ ਗੁਰਮੋਹ ਹਨ| ਫਿਲਮ ਦਾ ਨਿਰਦੇਸ਼ਨ ਪਰਮ ਸ਼ਿਵ ਨੇ ਕੀਤਾ ਹੈ ਅਤੇ ਨਿਰਮਾਤਾ ਹਨ ਚਰਚਿਤ ਸਫਲ ਤਿਕੜੀ ਨਾਦਰ ਫ਼ਿਲਮਜ਼, ਜੇ ਸਟੂਡੀਓ ਅਤੇ ਰਿਦਮ ਬੋਈਜ਼ ਇੰਟਰਟੇਨਮੈਂਟ| ਹਮੇਸ਼ਾ ਦੀ ਤਰਾਂ ਇਸ ਵਾਰ ਵੀ ਓਹਨਾ ਨੇ ਇੱਕ ਨਵੇਂ ਮੁੱਦੇ ਉੱਤੇ ਫਿਲਮ ਬਣਾਈ| ਉਹ ਹਰ ਵਾਰ ਦੀ ਤਰਾਂ ਇਸ ਵਾਰ ਵੀ ਕਾਫੀ ਹੱਦ ਤੱਕ ਸਫਲ ਰਹੇ|

You may also like

About Us

“Punjabi Front: Celebrating culture, community, and creativity. Join us as we promote Punjabi heritage through events, initiatives, and collaborations.”

Featured

Recent Articles

@2024 All Right Reserved. Designed by Sidhu Media

error: Content is Protected by Punjabi Front