
Bajwa sisters coming together in promotional song in the upcoming movie Munda hi Chahida.
ਨੀਰੂ ਬਾਜਵਾ ਪੰਜਾਬੀ ਫ਼ਿਲਮਾਂ ਦਾ ਇੱਕ ਚਰਚਿਤ ਨਾਮ ਹੈ| ਓਹਨਾ ਦੇ ਖਾਤੇ ਵਿੱਚ ਕਈ ਹਿੱਟ ਫ਼ਿਲਮਾਂ ਦਰਜ ਹਨ| ਅਦਾਕਾਰੀ ਦੇ ਨਾਲ ਓਹਨਾ ਨੇ ਆਪਣਾ ਇੱਕ ਵੱਖਰਾ ਦਰਸ਼ਕ ਵਰਗ ਬਣਾਇਆ ਹੈ| ਹੁਣ ਉਹ ਨਜ਼ਰ ਆਉਣਗੇ 5 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਫਿਲਮ “ਮੁੰਡਾ ਹੀ ਚਾਹੀਦਾ” ਵਿੱਚ| ਇਸ ਫਿਲਮ ਵਿੱਚ ਇੱਕ ਖਾਸ ਗੱਲ ਇਹ ਹੋਵੇਗੀ ਕਿ ਇਸ ਫਿਲਮ ਵਿੱਚ ਤਿੰਨੋ ਬਾਜਵਾ ਭੈਣਾਂ ਨੀਰੂ ਬਾਜਵਾ, ਰੁਬੀਨਾ ਬਾਜਵਾ ਅਤੇ ਸਬਰੀਨਾ ਬਾਜਵਾ ਫਿਲਮ ਦੇ ਪ੍ਰੋਮੋਸ਼ਨ ਗੀਤ ਦੌਰਾਨ ਸਕਰੀਨ ਸ਼ੇਅਰ ਕਰਦੀਆਂ ਨਜ਼ਰ ਆਉਣਗੀਆਂ| ਜਿਥੇ ਫਿਲਮ ਦਾ ਨਾਮ ਬਹੁਤ ਹਟਕੇ ਹੈ ਓਥੇ ਹੀ ਤਿੰਨੋ ਬਾਜਵਾ ਭੈਣਾਂ ਨੂੰ ਇਕੱਠੇ ਦੇਖਣਾ ਵੀ ਅਲੱਗ ਅਨੁਭਵ ਹੋਵੇਗਾ|
ਮੁੰਡਾ ਹੀ ਚਾਹੀਦਾ ਫਿਲਮ ਨੀਰੂ ਬਾਜਵਾ ਏੰਟਰਟੇਨਮੇੰਟ ਅਤੇ ਸ਼੍ਰੀ ਨਰੋਤਮ ਜੀ ਫਿਲ੍ਮ੍ਸ ਦੇ ਬੈਨਰ ਹੇਠ ਬਣ ਰਹੀ ਹੈ ਅਤੇ ਫਿਲਮ ਦਾ ਨਿਰਦੇਸ਼ਨ ਸੰਤੋਸ਼ ਥੀਟੇ ਕੀਤਾ ਹੈ ਨੇ| ਉਮੀਦ ਕਰਦੇ ਹਾਂ ਕੀ ਇਸ ਫਿਲਮ ਨਾਲ ਪੰਜਾਬੀ ਦੀ ਹਿੱਟ ਫ਼ਿਲਮਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ|