
Watch Your Favorite Movie Angrej Now on YouTube
“ਅੰਗਰੇਜ” ਜਿਸ ਫਿਲਮ ਨੇ ਇਤਿਹਾਸ ਹੀ ਬਣਾ ਸੀ| ਪੰਜਾਬੀ ਫ਼ਿਲਮਾਂ ਦੇ ਦੁਬਾਰਾ ਤੋਂ ਸੁਨਹਿਰੀ ਦੌਰ ਨੂੰ ਸ਼ੁਰੂ ਕਰਨ ਵਾਲੀ ਇਹ ਫਿਲਮ ਹੁਣ ਤੁਸੀਂ ਸਿੱਧੇ ਯੂ ਟਿਊਬ ਤੇ ਦੇਖ ਸਕਦੇ ਹੋ| ਆਖਿਰ ਹੁਣ ਤੁਸੀਂ ਅੰਗਰੇਜ ਫਿਲਮ ਦਾ ਫੁਲ ਐਚ ਡੀ ਪ੍ਰਿੰਟ ਆਪਣੇ ਮੋਬਾਈਲ ਅਤੇ ਕੰਪਿਊਟਰ ਤੇ ਦੇਖ ਸਕਦੇ ਹੋ ਉਹ ਵੀ 7 ਅਲੱਗ ਅਲੱਗ ਭਾਸ਼ਾਵਾਂ ਵਿੱਚ| ਪੰਜਾਬੀ ਸਿਨੇਮਿਆਂ ਦੀ ਸ਼ਾਨ ਬਣੀ ਇਸ ਫਿਲਮ ਨੂੰ ਹੁਣ 7 ਭਾਸ਼ਾਵਾਂ ਵਿੱਚ ਯੂ ਟਿਊਬ ਤੇ ਰਿਲੀਜ਼ ਕੀਤਾ ਜਾਵੇਗਾ| 26 ਸਤੰਬਰ 2018 ਸ਼ਾਮੀ 6 ਵਜੇ “ਰਿਧਮ ਬੋਈਜ਼ ਇੰਟਰਟੇਨਮੈਂਟ” ਦੇ ਯੂ ਟਿਊਬ ਚੈਨਲ ਤੇ ਲਾਈਵ ਕੀਤਾ ਜਾਵੇਗਾ| 3 ਸਾਲ ਪਹਿਲਾਂ ਜਾਣੀ ਕਿ 2015 ਵਿੱਚ ਰਿਲੀਜ਼ ਹੋਈ ਇਸ ਫਿਲਮ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਡੂੰਘੀ ਛਾਪ ਛੱਡੀ ਸੀ| ਅਮਰਿੰਦਰ ਗਿੱਲ, ਸਰਗੁਣ ਮਹਿਤਾ, ਅਦਿਤੀ ਸ਼ਰਮਾ, ਅਨੀਤਾ ਦੇਵਗਨ, ਬਿੰਨੂ ਢਿੱਲੋਂ, ਨਿਰਮਲ ਰਿਸ਼ੀ, ਸਰਦਾਰ ਸੋਹੀ, ਹੌਬੀ ਧਾਲੀਵਾਲ ਆਦਿ ਸਿਤਾਰਿਆਂ ਨਾਲ ਸਜੀ ਇਹ ਫਿਲਮ ਇੱਕ ਦੌਰ ਹੀ ਸਜੀਵ ਕਰ ਗਈ ਸੀ ਜੋ ਹਲੇ ਤੱਕ ਦਰਸ਼ਕਾਂ ਦੇ ਮਨ ਵਿੱਚ ਵਸਿਆ ਹੋਇਆ ਹੈ| ਓਹੀ ਸਮਾਂ ਓਹੀ ਦੌਰ ਹੁਣ ਤੁਸੀ ਆਪਣੇ ਮੋਬਾਈਲ, ਕੰਪਿਊਟਰ ਤੇ ਮਾਣ ਸਕਦੇ ਹੋ|
ਤੁਹਾਨੂੰ ਹੁਣੇ ਹੀ ਰਿਦਮ ਬੋਈਜ਼ ਇੰਟਰਟੇਨਮੈਂਟ ਦਾ ਚੈਨਲ “ਸਬਸਕਰਾਇਬ” ਕਰ ਲੈਣਾ ਚਾਹੀਦਾ ਹੈ ਤਾਂਜੋ ਤੁਸੀਂ 26 ਤਾਰੀਕ ਨੂੰ ਸ਼ਾਮੀ 6 ਵਜੇ ਅੰਗਰੇਜ ਦਾ ਸ਼ੋ ਮਿਸ ਨਾ ਕਰਦੇਵੋ |

Watch Your Favorite Movie Angrej Now on YouTube