
Dila Mereya Amrinder Gill upcoming punjabi movie releasing on 5th June 2019
ਰਿਦਮ ਬੋਈਜ਼ ਏੰਟਰਟੇਨਮੇੰਟ, ਇਸ ਪ੍ਰੋਡਕ੍ਸ਼ਨ੍ਸ ਹਾਊਸ ਨੇ ਪੰਜਾਬੀ ਫ਼ਿਲਮੀ ਜਗਤ ਵਿੱਚ ਆਪਣਾ ਇੱਕ ਵੱਖਰਾ ਮੁਕਾਮ ਬਣਾਇਆ ਹੈ| ਆਪਣੀ ਇੱਕ ਵੱਖਰੀ ਪਛਾਣ ਦੇ ਚਲਦੇ ਓਹਨਾ ਨੇ ਕਈ ਫੈਸਲੇ ਨਿਡਰ ਹੋਕੇ ਲਏ ਹਨ ਜਿਵੇਂ ਲੀਕ ਤੋਂ ਹਟਕੇ ਪੁਰਾਣੇ ਪੰਜਾਬ ਤੇ ਅੰਗਰੇਜ ਫਿਲਮ ਬਣਾਉਣਾ, ਅਸ਼ਕੇ ਫਿਲਮ ਨੂੰ ਬਿਨਾ ਟ੍ਰੇਲਰ ਦੇ ਰਿਲੀਜ਼ ਕਰਨਾ ਅਤੇ ਹੁਣ ਉਹ ਸਿੱਧਾ ਟੱਕਰ ਲੈ ਰਹੇ ਹਨ ਸਲਮਾਨ ਖਾਨ ਦੇ ਨਾਲ| ਜੀ ਹਾਂ ਅਮਰਿੰਦਰ ਗਿੱਲ ਦੀ ਆਉਣ ਵਾਲੀ ਫਿਲਮ “ਦਿਲਾ ਮੇਰਿਆ” ਨੂੰ 5 ਜੂਨ ਨੂੰ ਸਲਮਾਨ ਖਾਨ ਦੀ ਬਹੁ ਚਰਚਿਤ ਫਿਲਮ “ਭਾਰਤ” ਦੇ ਨਾਲ ਰਿਲੀਜ਼ ਕੀਤਾ ਜਾਵੇਗਾ|
ਇਨ੍ਹਾਂ ਵੱਡਾ ਫੈਸਲਾ ਰਿਦਮ ਬੋਈਜ਼ ਨੇ ਦਰਸ਼ਕਾਂ ਦਾ ਓਹਨਾ ਤੇ ਜੋ ਵਿਸ਼ਵਾਸ ਹੈ ਉਸਨੂੰ ਧਿਆਨ ਵਿੱਚ ਰੱਖ ਕੇ ਹੀ ਲਿਆ ਹੈ| ਇਸ ਪ੍ਰੋਡਕ੍ਸ਼ਨ੍ ਹਾਊਸ ਨੇ ਹੁਣ ਤੱਕ ਕਈ ਸੁਪਰ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਇੱਕ ਵੱਖਰਾ ਦਰਸ਼ਕ ਵਰਗ ਇਹਨਾਂ ਨਾਲ ਜੁੜਿਆ ਹੋਇਆ ਹੈ|
ਅਸੀਂ ਉਮੀਦ ਕਰਦੇ ਹਾਂ ਕਿ “ਦਿਲਾ ਮੇਰਿਆ” ਫਿਲਮ ਰਿਦਮ ਬੋਈਜ਼ ਦੀ ਹਿੱਟ ਫ਼ਿਲਮਾਂ ਦੀ ਕੜੀ ਵਿੱਚ ਹੋਰ ਵਾਧਾ ਕਰੇਗੀ|