
Diljit Dosanjh & Jagdeep Sidhu will be a superhit duo.
ਦਿਲਜੀਤ ਦੋਸਾਂਝ ਦਾ ਆਪਣਾ ਇੱਕ ਵੱਖਰਾ ਦਰਸ਼ਕ ਵਰਗ ਹੈ| ਚਾਹੇ ਕਿਸੇ ਵੀ ਉਮਰ ਦੀ ਗੱਲ ਕਰ ਲਈ ਜਾਵੇ ਹਰ ਕੋਈ ਦਿਲਜੀਤ ਦੀ ਗਾਇਕੀ ਅਤੇ ਅਦਾਕਾਰੀ ਨੂੰ ਪਸੰਦ ਕਰਦਾ ਹੀ ਹੈ| ਗਾਇਕੀ ਚ ਓਹਨਾ ਨੇ ਬਹੁਤ ਲੰਮਾ ਸਫ਼ਰ ਤੈਅ ਕੀਤਾ ਫੇਰ ਰੁੱਖ ਕੀਤਾ ਫ਼ਿਲਮੀ ਦੁਨੀਆ ਵੱਲ| ਹੋਲੀ ਹੋਲੀ ਅੱਗੇ ਵਧਦੇ ਗਏ ਅਤੇ ਅੱਜ ਇੱਕ ਐਸੇ ਮੁਕਾਮ ਤੇ ਪਹੁੰਚੇ ਹਨ ਕਿ ਜਿੱਥੇ ਪਹੁੰਚਣਾ ਬਹੁਤ ਘੱਟ ਕਲਾਕਾਰਾਂ ਨੂੰ ਨਸੀਬ ਹੁੰਦਾ ਹੈ| ਦਿਲਜੀਤ ਦੋਸਾਂਝ ਹੁਣ ਦਰਸ਼ਕਾਂ ਨੂੰ ਵੱਡੇ ਪਰਦੇ ਤੇ 21 ਜੂਨ ਨੂੰ ਨਜ਼ਰ ਆਉਣਗੇ ਫਿਲਮ “ਛੜਾ” ਦੇ ਵਿੱਚ| ਇੱਕ ਵਾਰ ਫੇਰ ਓਹਨਾ ਦਾ ਸਾਥ ਦੇਣਗੇ ਨੀਰੂ ਬਾਜਵਾ| ਦਰਸ਼ਕਾਂ ਨੇ ਦਿਲਜੀਤ ਅਤੇ ਨੀਰੂ ਬਾਜਵਾ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਹੈ|
ਗੱਲ ਕਰਦੇ ਹੈ ਛੜਾ ਫਿਲਮ ਦੀ ਕਹਾਣੀ ਦੀ| ਫਿਲਮ ਦੇ ਟ੍ਰੇਲਰ ਤੋਂ ਲੱਗਦਾ ਹੈ ਕਿ ਫਿਲਮ ਦਾ ਮੁੱਖ ਪਾਤਰ ਵਿਆਹ ਕਰਾਉਣ ਲਈ ਤੜਪ ਰਿਹਾ ਹੈ ਪਰ ਜਦ ਵਿਆਹ ਹੋ ਜਾਂਦਾ ਹੈ ਤਾਂ ਵਿਆਹ ਤੋਂ ਦੁਖੀ ਹੋ ਜਾਂਦਾ ਹੈ ਅਤੇ ਕਹਿੰਦਾ ਹੈ “ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ”
ਵਿਆਹ ਦੇ ਉਤਾਰ ਚੜਾਅ ਵਿਚ ਕਈ ਹਾਸੋ ਹਿਣੀਆਂ ਗੱਲਾਂ ਬਾਤਾਂ ਹੁੰਦੀਆਂ ਹਨ| ਕਈ ਮਨੋਰੰਜਕ ਕਿੱਸੇ ਵਾਪਰਦੇ ਹਨ| ਦਰਸ਼ਕ ਸਾਰੀ ਫਿਲਮ ਨੂੰ ਬਹੁਤ ਪਿਆਰ ਦੇਣਗੇ|
ਜੇ ਫਿਲਮ ਦਾ ਅਧਾਰ ਕਾਮੇਡੀ ਹੈ ਤਾਂ ਫਿਲਮ ਦਾ ਨਿਰਦੇਸ਼ਕ ਸੁਲਝਿਆ ਹੋਇਆ ਚਾਹੀਦਾ ਹੈ ਤਾਂ ਜੋ ਕਾਮੇਡੀ ਨੂੰ ਇੱਕ ਸੁਚੱਜਾ ਰੂਪ ਦੇ ਸਕੇ| ਜਗਦੀਪ ਸਿੱਧੂ ਇਸਦੀ ਇੱਕ ਬਹੁਤ ਚੰਗੀ ਉਦਾਹਰਣ ਹਨ| ਉਹ ਇੱਕ ਬਹੁਤ ਸੁਲਝੇ ਹੋਏ ਇਨਸਾਨ ਹਨ| ਓਹਨਾ ਦੀ ਲਿਖੀ ਕਹਾਣੀ ਦਾ ਕੋਈ ਨਾ ਕੋਈ ਅਧਾਰ ਜ਼ਰੂਰ ਹੁੰਦਾ ਹੈ| ਉਹ ਭੀੜ ਦਾ ਕੋਈ ਹਿੱਸਾ ਨਹੀਂ ਹਨ| ਓਹਨਾ ਨੇ ਆਪਣੀ ਕਲਮ ਅਤੇ ਨਿਰਦੇਸ਼ਨ ਦਾ ਲੋਹਾ ਮਨਵਾਇਆ ਹੈ| ਤੇ ਹੁਣ ਉਹ ਅਦਾਕਾਰੀ ਚ ਮਾਹਿਰ ਦਿਲਜੀਤ ਦੋਸਾਂਝ ਨਾਲ ਮਿਲ ਕੇ ਛੜਾ ਫਿਲਮ ਲੈ ਕੇ ਆ ਰਹੇ ਹਨ|
ਉਮੀਦ ਹੈ 21 ਜੂਨ ਨੂੰ ਜ਼ਰੂਰ ਹਰ ਦਰਸ਼ਕ ਵਰਗ ਵਿੱਚ ਇਹ ਫਿਲਮ ਜ਼ਰੂਰ ਧੂਮਾਂ ਪਾਊਗੀ|