ਪੰਜਾਬ ਵਿੱਚ ਅਜਿਹੇ ਬਹੁਤ ਮੁੱਦੇ ਹਨ ਜੋ ਕਦੀ ਢੰਗ ਸਿਰ ਚੁੱਕੇ ਹੀ ਨਹੀਂ ਗਏ| ਜੇ ਫ਼ਿਲਮਾਂ ਦੀ ਗੱਲ ਕਰੀਏ ਤਾਂ ਫ਼ਿਲਮਾਂ ਵਿੱਚ ਸਿਰਫ ਓਹੀ ਕੁਝ ਦਿਖਾਇਆ ਜਾ ਰਿਹਾ ਹੈ ਜਿਸਦਾ ਸਮਾਂ ਲੰਘ ਚੁਕਿਆ ਹੈ ਜਾਂ ਉਸਦਾ ਅੱਜ ਦੇ ਸਮਾਜ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਹੈ| ਪੁਰਾਣੇ ਪੰਜਾਬ ਤੇ ਹਰ ਦੂਸਰੀ ਫਿਲਮ ਬਣ ਰਹੀ ਹੈ| ਲੋਕ ਪੁਰਾਣਾ ਵਿਰਸਾ ਦੇਖ ਕੇ ਖੁਸ਼ ਹੋਕੇ ਸਿਨੇਮਿਆਂ ਚੋਂ ਬਾਹਰ ਆ ਰਹੇ ਹਨ ਅਤੇ ਸਭ ਭੁੱਲ ਜਾਂਦੇ ਹਨ| ਪੰਜਾਬ ਦੇ ਅੱਜ ਦੇ ਸੰਜੀਦਾ ਵਿਸ਼ਿਆਂ ਉੱਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ| ਪੰਜਾਬ ਵਿੱਚ ਡੇਰਾਵਾਦ ਜੜਾਂ ਫੜਦਾ ਜਾ ਰਿਹਾ ਹੈ| ਲੋਕਾਂ ਨੂੰ ਡੇਰਿਆਂ ਨਾਲ ਜੋੜੀ ਰੱਖਣ ਲਈ ਓਹਨਾ ਨੂੰ ਨਸ਼ੇ, ਹਥਿਆਰ, ਜਿਸਮ ਫਰੋਸ਼ੀ ਅਤੇ ਹੋਰ ਕਈ ਗੈਰ ਕਨੂੰਨੀ ਕੰਮਾਂ ਦਾ ਲਾਲਚ ਦਿੱਤਾ ਜਾਂਦਾ ਹੈ| ਇਸ ਸਭ ਘਟਨਾ ਨੂੰ ਪਰਦੇ ਤੇ ਜਿੰਦੜੀ ਫਿਲਮ ਵਿੱਚ ਦਿਖਾਇਆ ਜਾਵੇਗਾ|ਫਿਲਮ ਨਿਰਮਾਤਾ ਜੀ. ਡੀ. ਪ੍ਰੋਡਕਸ਼ਨਸ ਅਤੇ ਨਿਰਦੇਸ਼ਕ ਆਸ਼ੀਸ਼ ਭਾਟੀਆ ਦੀ ਆਉਣ ਵਾਲੀ ਫਿਲਮ ਹੈ “ਜਿੰਦੜੀ”| ਸਮਾਜਿਕ ਕੁਰੀਤੀਆਂ ਨੂੰ ਪਰਦੇ ਤੇ ਪਰਿਭਾਸ਼ਿਤ ਕਰਦੀ ਇਹ ਫਿਲਮ ਸਮਾਜ ਦੇ ਕਈ ਪਹਿਲੂਆਂ ਨੂੰ ਛੂਹੰਦੀ ਹੈ| ਦੇਵ ਖਰੌੜ, ਦੀਪ ਢਿੱਲੋਂ, ਗੁਗੂ ਗਿੱਲ, ਹੌਬੀ ਧਾਲੀਵਾਲ, ਕਰਨ ਧਾਲੀਵਾਲ, ਅਮਨ ਗਰੇਵਾਲ ਵਿਕਟਰ ਜੌਹਨ ਆਦਿ ਸਿਤਾਰਿਆਂ ਨਾਲ ਸਜੀ ਇਸ ਫਿਲਮ ਵਿੱਚ ਨਜ਼ਰ ਆਉਣਗੇ ਬਾਲੀਵੁੱਡ ਦੇ ਜਾਣੇ ਮਾਣੇ ਕਿਰਦਾਰ ਪ੍ਰੇਮ ਚੋਪੜਾ| ਫਿਲਮ ਦੇ ਪੋਸਟਰ ਵਿੱਚ ਦੇਵ ਖਰੌੜ ਨੂੰ ਦਿਖਾਇਆ ਗਿਆ ਹੈ| ਫਿਲਮ ਦਾ ਵਿਸ਼ਾ ਦੇਵ ਖਰੌੜ ਦਾ ਹੈ ਅਤੇ ਫਿਲਮ ਦੇ ਡਾਇਲੋਗ ਅਤੇ ਸਕ੍ਰੀਨਪਲੇ ਇੰਦਰਪਾਲ ਦੇ ਹਨ| ਫਿਲਮ ਦਾ ਸੰਗੀਤ ਗੁਰਮੀਤ ਸਿੰਘ ਦਾ ਹੈ| ਦੇਵ ਖਰੌੜ ਇੱਕ ਜਾਣਿਆ ਪਛਾਣਿਆ ਨਾਮ ਹੈ| ਆਪਣੀ ਪ੍ਰਭਾਵਸ਼ਾਲੀ ਭੂਮਿਕਾ ਦੇ ਸਦਕੇ ਉਸਨੇ ਕਈ ਸੁਪਰ ਹਿੱਟ ਫ਼ਿਲਮਾਂ ਦਿੱਤੀਆਂ ਹਨ| ਸਮਾਜ ਦੇ ਢੁੰਘੇ ਵਿਸ਼ਿਆਂ ਤੇ ਚਾਨਣਾ ਪਾਉਂਦੀ ਹੈ ਫਿਲਮ ਜਿੰਦੜੀ| ਫਿਲਮ ਨੂੰ ਇੱਕ ਦਮਦਾਰ ਸਿਰਲੇਖ ਦਿੱਤਾ ਗਿਆ ਹੈ “ਅਸੀਂ ਉਮੀਦ ਤੇ ਨਹੀਂ, ਆਪਣੀ ਜ਼ਿਦ ਤੇ ਜਿਓੰਦੇ ਹਾਂ”| ਜਿਸ ਤੋਂ ਲਗਦਾ ਹੈ ਕਿ ਫਿਲਮ ਇੱਕ ਦਮਦਾਰ ਵਿਸ਼ੇ ਤੇ ਬਣਾਈ ਗਈ ਹੈ| ਫਿਲਮ ਨੂੰ ਨਵੰਬਰ ਮਹੀਨੇ ਵਿੱਚ ਰਿਲੀਜ਼ ਕੀਤਾ ਜਾਵੇਗਾ|
Jindari | Punjabi Upcoming Movie | Dev kharoud | GD Production
114