ਪੰਜਾਬੀ ਸਿਨੇਮਾ ਹੁਣ ਵੱਧਦਾ ਵੱਧਦਾ ਕਾਫੀ ਅੱਗੇ ਆ ਗਿਆ ਹੈ| ਹੁਣ ਇਸ ਵਿੱਚ ਤਜ਼ਰਬੇ ਵੀ ਹੋਣ ਲੱਗੇ ਹਨ| ਕੁਝ ਸੂਝਵਾਨ ਨਿਰਦੇਸ਼ਕ ਲੀਕ ਤੋਂ ਹਟਕੇ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ| ਪਰ ਅੱਜ ਕਲ ਹੋ ਕੀ ਰਿਹਾ ਹੈ ਕਿ ਇੱਕ ਹੀ ਵਿਸ਼ੇ ਉੱਤੇ ਫ਼ਿਲਮਾਂ ਬਣ ਰਹੀਆਂ ਹਨ| ਤਿੰਨ ਚੋ ਦੋ ਫ਼ਿਲਮਾਂ ਵਿਆਹ ਜਾਂ ਪੁਰਾਣੇ ਪੰਜਾਬ ਤੇ ਹੀ ਬਣਦੀਆਂ ਹਨ| ਨਿਰਮਾਤਾ ਕੋਈ ਤਜ਼ੁਰਬਾ ਕਰਨ ਚ ਵਿਸ਼ਵਾਸ ਹੀ ਨਹੀਂ ਰੱਖਦੇ|
ਪਰ ਭੇੜ ਚਾਲ ਤੋਂ ਅਲੱਗ ਹੋਕੇ ਨਿਰਦੇਸ਼ਕ ਰਵੀ ਪੁੰਜ ਨੇ ਇੱਕ ਨਵੇਂ ਵਿਸ਼ੇ ਉੱਤੇ ਫਿਲਮ ਬਣਾਈ ਹੈ| ਅਸੀਂ ਗੱਲ ਕਰਨ ਜਾ ਰਹੇ ਹਾਂ ਆਉਣ ਵਾਲੀ ਪੰਜਾਬੀ ਫਿਲਮ “ਟਾਈਟੈਨਿਕ” ਦੀ| ਹਾਂਜੀ ਇਹ ਪੰਜਾਬੀ ਫਿਲਮ ਦਾ ਨਾਮ ਹੈ| ਫਿਲਮ ਦੇ ਨਾਮ ਤੋਂ ਹੀ ਲਗਦਾ ਹੈ ਕਿ ਫਿਲਮ ਕੁਝ ਅਲੱਗ ਵਿਸ਼ੇ ਉੱਤੇ ਅਧਾਰਿਤ ਹੋਵੇਗੀ|
ਫਿਲਮ ਦਾ ਰਸਮੀ ਤੌਰ ਤੇ ਪੋਸਟਰ ਰਿਲੀਜ਼ ਕੀਤਾ ਗਿਆ ਹੈ ਜਿਸ ਵਿੱਚ ਫਿਲਮ ਦਾ ਸਿਰਲੇਖ ਡੁੱਬਦਾ ਦਿਖਾਇਆ ਗਿਆ ਹੈ| ਫਿਲਮ ਵੀ ਸ਼ਾਇਦ ਕਿਸੇ ਦੇ ਡੁੱਬਣ ਤੇ ਅਧਾਰਿਤ ਹੋਵੇਗੀ| ਫਿਲਮ ਦੇ ਕਲਾਕਾਰਾਂ ਦੀ ਲਿਸਟ ਕਾਫੀ ਲੰਬੀ ਚੌੜੀ ਹੈ| ਫਿਲਮ ਦੇ ਮੁਖ ਕਿਰਦਾਰ ਹਨ ਰਾਜ ਸਿੰਘ ਝਿੰਜਰ, ਗਰਵ ਮੋਦਗਿੱਲ, ਕਮਲ ਖੰਗੂਰਾ, ਹੌਬੀ ਧਾਲੀਵਾਲ, ਤਰਸੇਮ ਪੌਲ, ਗੁਰਪ੍ਰੀਤ ਕੌਰ ਭੰਗੂ, ਸਤਵਿੰਦਰ ਕੌਰ, ਸਤਵੰਤ ਕੌਰ, ਮਲਕੀਤ ਰੌਣੀ, ਨਿਹਾਲ ਪੁਰਬਾ ਆਦਿ| ਫਿਲਮ ਵਿੱਚ ਨਾਮੀ ਸੰਗੀਤਕਾਰ ਗੁਰਮੀਤ ਸਿੰਘ ਦਾ ਸੰਗੀਤ ਹੈ ਅਤੇ ਫਿਲਮ ਦੇ ਨਿਰਮਾਤਾ ਹਨ ਰਵੀ ਪੁੰਜ ਅਤੇ ਬਲਜਿੰਦਰ ਸਿੰਘ|
ਫਿਲਮ ਦੇ ਪਹਿਲੀ ਝਲਕ ਵਾਲੇ ਪੋਸਟਰ ਤੇ ਇੱਕ ਲਾਈਨ ਲਿਖੀ ਹੋਈ ਹੈ “ਸੋਚਿਆ ਤਾਂ ਸੀ ਨੇਵੀ ਚ ਭਰਤੀ ਹੋ ਕੇ ਸਮੁੰਦਰ ਦੀ ਹਿੱਕ ਤੇ ਨੱਚਾਂਗੇ” ਆਪਣੇ ਆਪ ਚ ਇਹ ਕਾਫੀ ਡੂੰਘੇ ਅਰਥ ਪਰਿਬਾਸ਼ਿਤ ਕਰਦੀ ਹੈ|
ਖੈਰ ਫਿਲਮ ਨੂੰ ਜਲਦੀ ਹੀ ਰਿਲੀਜ਼ ਕੀਤਾ ਜਾਵੇਗਾ ਅਤੇ ਪੰਜਾਬੀ ਦਰਸ਼ਕਾਂ ਨੂੰ ਕੁਝ ਨਵਾਂ ਦੇਖਣ ਨੂੰ ਮਿਲੇਗਾ|
Titanic Punjabi Film | Upcoming Movie | Raj singh Jhinger
358