ਵੈਸੇ ਜੋ ਦੌਰ ਚੱਲ ਰਿਹਾ ਹੈ ਇਸ ਵਿੱਚ ਗੁੰਡਾਗਰਦੀ ਵਾਲੇ ਗੀਤਾਂ ਦਾ ਬੋਲਬਾਲਾ ਹੈ| ਪਹਿਲਾ ਦੇ ਗਾਣੇ ਇੱਕ ਤੂੰਬੀ ਦੇ ਸਿਰ ਤੇ ਨਿਭ ਜਾਂਦੇ ਹੁੰਦੇ ਸੀ| ਅੱਜ ਕਲ ਤਰਾਂ ਤਰਾਂ ਦੇ ਸਾਜ਼ ਵਜਾ ਕੇ ਗਾਣੇ ਦੀ ਰੂਹ ਮਾਰ ਦਿੱਤੀ ਜਾਂਦੀ ਹੈ| ਲੈੱਗ ਪੈਗ, ਹਥਿਆਰ ਆਦਿ ਗੀਤ ਨਿੱਤ ਰਿਲੀਜ਼ ਹੁੰਦੇ ਰਹਿੰਦੇ ਹਨ|
ਬਾਬੂ ਸਿੰਘ ਮਾਨ, ਗਿੱਲ ਸੁਰਜੀਤ, ਸ਼ਮਸ਼ੇਰ ਸੰਧੂ ਆਦਿ ਗੀਤਕਾਰ ਅੱਜ ਕਲ ਦੇ ਗਾਣਿਆਂ ਨੂੰ ਪ੍ਰਵਾਨਗੀ ਨਹੀਂ ਦਿੰਦੇ| ਇਸੇ ਕਾਰਨ ਇੱਕਾ ਦੁੱਕਾ ਗੀਤ ਹੀ ਓਹਨਾ ਵੱਲੋਂ ਲਿਖੇ ਰਿਲੀਜ਼ ਹੁੰਦੇ ਹਨ|
“ਜ਼ਿੰਦਗੀ ਬੜੀ ਅਨਮੋਲ” ਗੀਤ ਉੱਘੇ ਗੀਤਕਾਰ “ਗਿੱਲ ਸੁਰਜੀਤ” ਜੀ ਦੀ ਕਲਮ ਵਿਚੋਂ ਲਿਖਿਆ ਗਿਆ ਹੈ ਜਿਸਨੂੰ ਸੁਖਮੀਤ ਸਿੰਘ ਨੇ ਬਹੁਤ ਸੋਹਣੇ ਤਰੀਕੇ ਨਾਲ ਗਾਇਆ ਹੈ| ਅਵਿਸ਼ੇਕ ਮਜੂਮਦਾਰ ਦੇ ਸੰਗੀਤ ਨੇ ਚਾਰ ਚੰਨ ਲਾ ਦਿੱਤੇ ਹਨ|
ਜ਼ਿੰਦਗੀ ਦੇ ਅਸਲੀ ਮਤਲਬ ਤੇ ਝਾਤ ਪਾਉਂਦਾ ਇਹ ਗੀਤ ਜ਼ਿੰਦਗੀ ਦੇ ਹਰ ਪਲ ਨੂੰ ਜਿਉਣ ਦਾ ਸੁਨੇਹਾ ਦਿੰਦਾ ਹੈ| ਉਂਜ ਵੀ ਜ਼ਿੰਦਗੀ ਦੇ ਹਰ ਪਲ ਨੂੰ ਜਿਓਣਾ ਚਾਹੀਦਾ ਹੈ| ਇਹ ਹਵਾ ਦਾ ਬੁਲਬੁਲਾ ਕੋਈ ਨੀ ਜਾਂਦਾ ਕਦੋਂ ਫੁੱਟ ਜਾਵੇ| ਕਦ ਤੁਹਾਡੀ ਜ਼ਿੰਦਗੀ ਦਾ ਰਸਤਾ ਮੁੱਕ ਜਾਵੇ ਇਸਤੋਂ ਪਹਿਲਾਂ ਹੀ ਸਫ਼ਰ ਨੂੰ ਚੱਜ ਨਾਲ ਮਾਣ ਲਿਆ ਜਾਵੇ|
ਕਰੋਨਾ ਕਾਲ ਦੇ ਦੌਰਾਨ ਲੋਕਾਂ ਵਿੱਚ ਨਿਰਾਸ਼ਾ ਬਹੁਤ ਵੱਧ ਗਈ ਹੈ| ਓਹਨਾ ਨੂੰ ਹੱਲਾ ਸ਼ੇਰੀ ਕਿਤੋਂ ਬਾਹਰੋਂ ਨਹੀਂ ਓਹਨਾ ਨੂੰ ਆਪ ਹੀ ਦੇਣੀ ਪੈਣੀ ਹੈ| ਇਹ ਗੀਤ ਇੱਕ ਨਵੀ ਊਰਜਾ ਭਰ ਸਕਦਾ ਹੈ ਜਿਸਦਾ ਮਨੋਬਲ ਟੁੱਟ ਚੁੱਕਾ ਹੋਵੇ| ਯੂਟਿਊਬ ਉੱਤੇ ਸੁਖਮੀਤ ਸਿੰਘ ਦੇ ਇਸ ਗੀਤ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ | ਇੱਕ ਵਾਰ ਤੁਸੀਂ ਵੀ ਇਹ ਗੀਤ ਜ਼ਰੂਰ ਦੇਖੋ|
#ZindagiBadiAnmol #SukhmeetSingh #AjuniMusicProductions #GillSurjit #AvishekMajumder #OfficialVideo #LatestPunjabiSongs2020