ਕਾਲਾ ਸ਼ਾਹ ਕਾਲਾ ਫਿਲਮ ਦੀ ਕਹਾਣੀ ਇਹੋ ਜਿਹੇ ਕਿਰਦਾਰ ਦੇ ਉੱਪਰ ਅਧਾਰਿਤ ਹੈ ਜਿਸ ਦਾ ਦਿਲ ਤਾਂ ਪਾਣੀ ਵਾਂਗ ਸਾਫ ਹੈ ਪਰ ਉਸਦੇ ਚਿਹਰੇ ਦਾ ਰੰਗ ਇਸ ਤਰਾਂ ਹੁੰਦਾ ਹੈ ਜਿਵੇ ਕਿਸੇ ਨੇ ਪਾਣੀ ਵਿਚ ਕਾਲਾ ਰੰਗ ਘੋਲ ਦਿੱਤਾ ਹੋਵੇ| ਰੰਗ ਕਾਲਾ ਹੋਣ ਕਰਕੇ ਉਸਨੂੰ ਟਿੱਚਰ, ਮਖੌਲ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ| ਰੰਗ ਇਨਾਂ ਕਾਲਾ ਹੁੰਦਾ ਹੈ ਕਿ ਕਾਲਾ ਟਿੱਕਾ ਵੀ ਉਸਦੇ ਕਾਲੇ ਰੰਗ ਵਿਚ ਗਵਾਚ ਜਾਂਦਾ ਹੈ|
ਇਸ ਸਿਰਫ ਰੰਗ ਦੇ ਕਾਲੇ ਅਤੇ ਦਿਲ ਦੇ ਸਾਫ ਕਿਰਦਾਰ ਨੂੰ ਅੰਜਾਮ ਦਿੱਤਾ ਹੈ ਪੰਜਾਬੀਆਂ ਦੇ ਹਰਮਨ ਪਿਆਰੇ ਬਿੰਨੂ ਢਿੱਲੋਂ ਨੇ| ਵੈਸੇ ਵੀ ਆਪਣੀ ਹਰ ਇੱਕ ਫਿਲਮ ਵਿਚ ਕੁਝ ਨਵਾਂ ਕਰਨ ਦੀ ਕੋਸ਼ਿਸ਼ ਸਦਕੇ ਉਹ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਦੇ ਆਏ ਹਨ| ਇਸ ਵਾਰ ਉਹ ਨਵੇਂ ਸਾਲ ਦੀ ਹਾਜ਼ਰੀ ਲਵਾ ਰਹੇ ਹਨ “ਕਾਲਾ ਸ਼ਾਹ ਕਾਲਾ” ਫਿਲਮ ਨਾਲ| ਫਿਲਮ ਵਿੱਚ ਉਹ ਆਪਣੇ ਰੰਗ ਨੂੰ ਗੋਰਾ ਕਰਨ ਦੇ ਤਰੀਕੇ ਵਰਤਦੇ ਦਿਖਾਏ ਗਏ ਹਨ ਅਤੇ ਫੇਰ ਸਰਗੁਣ ਮਹਿਤਾ ਨਾਲ ਪਿਆਰ ਦੀਆਂ ਪੀਂਘਾਂ ਪਾਉਣ ਦੀ ਚਾਹਤ ਓਹਨਾ ਨੂੰ ਨਵੇਂ ਨਵੇਂ ਢੰਗ ਤਰੀਕੇ ਅਪਣਾਉਂਦੇ ਦਿਖਾਵੇਗੀ|
ਫਿਲਮ ਵਿੱਚ ਨਜ਼ਰ ਆਉਣਗੇ ਜੋਰਡਨ ਸੰਧੂ, ਜੋ ਅੜਿੱਕਾ ਪਾਉਂਦੇ ਦਿਖਾਈ ਦੇ ਰਹੇ ਹਨ ਬਿੰਨੂ ਢਿੱਲੋਂ ਅਤੇ ਸਰਗੁਣ ਦੇ ਪਿਆਰ ਵਿੱਚ| ਫਿਲਮ ਵਿੱਚ ਹਾਰਬੀ ਸੰਘਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ ਬੀ ਐਨ ਸ਼ਰਮਾ, ਗੁਰਮੀਤ ਸਾਜਨ, ਸ਼ਹਿਨਾਜ਼ ਗਿੱਲ ਅਤੇ ਅਨੀਤਾ ਦੇਵਗਨ ਮੁਖ ਭੂਮਿਕਾਵਾਂ ਵਿੱਚ ਦਿਖਾਈ ਦੇਣਗੇ| ਫਿਲਮ ਨੂੰ ਨਿਰਦੇਸ਼ਿਤ ਕੀਤਾ ਹੈ ਅਮਰਜੀਤ ਸਿੰਘ ਨੇ|
ਕੁੱਲ ਮਿਲਾ ਕੇ ਫਿਲਮ ਇੱਕ ਪਰਿਵਾਰਿਕ ਮਨੋਰੰਜਨ ਨਾਲ ਭਰਪੂਰ ਫਿਲਮ ਹੈ ਜੋ ਕਿ 14 ਫਰਵਰੀ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ|
Title: Kala Shah Kala A Family Entertainer Releasing on 14th Feb.
130