ਟਾਈਟੈਨਿਕ ਨਾਮ ਸੁਣਦੇ ਹੀ ਸਾਡੇ ਸਭਨਾਂ ਦੇ ਦਿਮਾਗ ਚ 1997 ਚ ਬਣੀ ਹਾਲੀਵੁਡ ਦੀ ਫ਼ਿਲਮ ਆ ਜਾਂਦੀ ਹੈ| ਪਰ ਇੱਕ ਪੰਜਾਬੀ ਨਿਰਦੇਸ਼ਕ ਨੇ ਇਸੇ ਨਾਮ ਦੀ ਇੱਕ ਪੰਜਾਬੀ ਫਿਲਮ ਬਣਾਉਣ ਵਿਚ ਸਫਲਤਾ ਹਾਸਿਲ ਕੀਤੀ ਹੈ| ਅਸੀਂ ਗੱਲ ਕਰ ਰਹੇ ਹਾਂ ਰੱਬ ਜੀ ਪ੍ਰੋਡਕਸ਼ਨ ਦੀ ਰਵੀ ਪੰਜ ਦੇ ਨਿਰਦੇਸ਼ਨ ਹੇਠ ਰਿਲੀਜ਼ ਹੋਣ ਵਾਲੀ ਫਿਲਮ ਟਾਈਟੈਨਿਕ ਦੀ| ਜੀ ਹਾਂ ਇਹ ਫਿਲਮ ਦਾ ਨਾਮ ਹੈ ਜੀ| ਫਿਲਮ ਦੇ ਮੁੱਖ ਕਿਰਦਾਰ ਹਨ ਰਾਜ ਸਿੰਘ ਝਿੰਜਰ, ਕਮਲ ਖੰਗੂਰਾ, ਗੌਰਵ ਮੋਦਗਿੱਲ, ਨਿਹਾਲ ਪੁਰਬਾ, ਹੌਬੀ ਧਾਲੀਵਾਲ, ਤਰਸੇਮ ਪੌਲ, ਮਲਕੀਤ ਰੌਣੀ, ਬਲਵਿੰਦਰ ਬੁਲੇਟ, ਗੁਰਪ੍ਰੀਤ ਭੰਗੂ, ਸਤਵੰਤ ਕੌਰ, ਸਿਮਰਨ ਸਹਿਜਪਾਲ, ਇਸ਼ਿਕਾ ਆਜ਼ਾਦ, ਹੈਰੀ ਪੁੰਜ ਅਤੇ ਕਾਫੀ ਹੋਰ ਅਦਾਕਾਰ| ਗੁਮੀਤ ਸਿੰਘ ਦੇ ਸੰਗੀਤ ਨਾਲ ਸਜੀ ਇਸ ਫਿਲਮ ਨੂੰ ਜਲਦੀ ਹੀ ਰਿਲੀਜ਼ ਕੀਤਾ ਜਾਵੇਗਾ|
ਜਿਸ ਤਰਾਂ ਫਿਲਮ ਦੇ ਸਿਤਾਰਿਆਂ ਤੋਂ ਜ਼ਾਹਿਰ ਹੁੰਦਾ ਹੈ ਕਿ ਫਿਲਮ ਇੱਕ ਚੰਗੀ ਵਿਸ਼ਾ ਵਸਤੂ ਤੇ ਅਧਾਰਿਤ ਹੈ| ਰਵੀ ਪੁੰਜ ਇੱਕ ਸੰਜੀਦਾ ਨਿਰਦੇਸ਼ਕ ਹੈ| ਫਿਲਮ ਦੀ ਕਹਾਣੀ ਵੀ ਓਹਨਾ ਦੀ ਹੀ ਲਿਖੀ ਹੋਣ ਕਰਕੇ ਫਿਲਮ ਦਾ ਸਕ੍ਰੀਨਪਲੇ ਵੀ ਸਹੀ ਹੋਵੇਗਾ| ਰਾਜ ਝਿੰਜਰ ਇੱਕ ਹਰਫਨਮੌਲਾ ਅਭਿਨੇਤਾ ਹੈ| ਕਈ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਾ ਲੈਣ ਵਾਲਾ ਇਹ ਕਲਾਕਾਰ “ਸਾਡੇ ਆਲੇ” ਨਾਂ ਤੋਂ ਮਸ਼ਹੂਰ ਹੈ|
ਫਿਲਮ ਦੀ ਕਹਾਣੀ ਨੂੰ ਸੰਗਰੂਰ ਅਤੇ ਬਰਨਾਲੇ ਦੇ ਪਿੰਡਾਂ ਵਿੱਚ ਫਿਲਮਾਇਆ ਗਿਆ ਹੈ|