ਕਹਿੰਦੇ ਹਨ ਜੇ ਤੀਸਰਾ ਵਿਸ਼ਵ ਯੁੱਧ ਹੋਇਆ ਤਾਂ ਉਹ ਪਾਣੀ ਲਈ ਹੀ ਹੋਵੇਗਾ|
ਪਾਣੀ ਦੇ ਸੋਮਿਆਂ ਨੂੰ ਕਿਵੇਂ ਸਾਂਭ ਕੇ ਰੱਖਿਆ ਜਾ ਸਕਦਾ ਹੈ ਇਸ ਤੇ ਜੀ ਮੀਡਿਆ ਗਰੁੱਪ ਵੱਲੋਂ ਨਿਰਮੀਤ ਅਤੇ ਪਲਾਨੇਟ ਵਨ ਅਤੇ ਗੁਰਸਰਬ ਪ੍ਰੋਡਕ੍ਸ਼ਨ੍ਸ ਦੇ ਸਹਿਯੋਗ ਨਾਲ ਇੱਕ ਡਾਕੂਮੈਂਟਰੀ ਫਿਲਮ ਬਣਾਈ ਗਈ ਹੈ ਜਿਸਦਾ ਨਾਮ “ਪਾਣੀ ਦੀ ਹੂਕ” ਰੱਖਿਆ ਗਿਆ ਹੈ| ਡਾਕੂਮੈਂਟਰੀ ਦੇ ਜਾਰੀ ਕੀਤੇ ਪ੍ਰਭਾਵਸ਼ਾਲੀ ਪੋਸਟਰ ਵਿੱਚ ਕਾਫੀ ਗੱਲਾਂ ਤੇ ਚਾਨਣਾ ਪੈ ਗਿਆ ਹੈ ਕਿ ਕਿਸ ਤਰਾਂ ਪਾਣੀ ਦਾ ਸਤਰ ਢੂੰਘਾ ਹੁੰਦਾ ਜਾ ਰਿਹਾ ਹੈ, ਕਿਸ ਤਰਾਂ ਫੈਕਟਰੀਆਂ ਚੋਂ ਨਿਕਲਿਆ ਧੁਆਂ ਵਾਤਾਵਰਨ ਨੂੰ ਦੂਸ਼ਿਤ ਕਰ ਰਿਹਾ ਹੈ| ਇਹ ਸਭ ਕੁਝ ਪਾਣੀ ਦੀ ਇੱਕ ਬੂੰਦ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਇੱਕ ਬੂੰਦ ਕੀਮਤੀ ਹੈ ਅਤੇ ਇੱਕ ਇੱਕ ਬੂੰਦ ਦੂਸ਼ਿਤ ਹੋ ਰਹੀ ਹੈ|
ਇਸ ਡਾਕੂਮੈਂਟਰੀ ਨੂੰ ਵੈੱਬ ਸੀਰੀਜ਼ ਦੀ ਤਰਾਂ ਕਈ ਭਾਗਾਂ ਵਿੱਚ ਪ੍ਰਸਾਰਿਤ ਕੀਤਾ ਜਾਵੇਗਾ ਅਤੇ ਹਰ ਵਾਰ ਇੱਕ ਨਵੇਂ ਪਾਣੀ ਨਾਲ ਜੁੜੇ ਮੁੱਦੇ ਨੂੰ ਛੇੜਿਆ ਜਾਵੇਗਾ|
“ਜਲ ਹੈ ਤਾਂ ਕੱਲ ਹੈ” ਇਹ ਕਹਾਵਤ ਸੱਚ ਮੁੱਚ ਹੁਣ ਅਸਲ ਜੀਵਨ ਵਿਚ ਧਾਰਨ ਕਰਨ ਦਾ ਵੇਲਾ ਆ ਗਿਆ ਹੈ| ਜੇ ਏਦਾਂ ਹੀ ਪਾਣੀ ਦੂਸ਼ਿਤ ਅਤੇ ਘਟਦਾ ਰਿਹਾ ਤਾਂ ਜ਼ਿੰਦਗੀ ਦਾ ਹਰ ਪੱਖ ਪ੍ਰਭਾਵਿਤ ਹੋਵੇਗਾ ਅਤੇ ਧਰਤੀ ਤੇ ਰਹਿਣਾ ਔਖਾ ਹੋ ਜਾਵੇਗਾ|
ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂਜੋ ਜਦ ਇਹ ਡਾਕੂਮੈਂਟਰੀ ਰਿਲੀਜ਼ ਹੋਵੇ ਤਾਂ ਅਸੀਂ ਕੋਈ ਸੇਧ ਲੈ ਸਕੀਏ ਅਤੇ ਪਾਣੀ ਦੀ ਸੰਭਾਲ ਵਿੱਚ ਯੋਗਦਾਨ ਪਾ ਸਕੀਏ|
The Pain Of Water | A Documentary Series
86
previous post