Ki in
ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਨਜ਼ਰ ਆਉਣਗੇ ਫਿਲਮ “ਸੁਰਖੀ ਬਿੰਦੀ” ਵਿੱਚ
ਸ਼੍ਰੀ ਨਰੋਤਮ ਜੀ ਫਿਲ੍ਮ੍ਸ ਨੇ ਆਪਣਾ ਇੱਕ ਵੱਖਰਾ ਦਾਇਰਾ ਬਣਾਇਆ ਹੈ ਪੰਜਾਬੀ ਫ਼ਿਲਮੀ ਜਗਤ ਵਿੱਚ| ਸਿਫਤ ਫ਼ਿਲਮਾਂ ਦੇ ਟ੍ਰੈਕ ਰਿਕਾਰਡ ਨੂੰ ਓਹਨਾ ਨੇ ਬਰਕਰਾਰ ਰੱਖਿਆ ਹੈ| ਹੁਣ ਓਹਨਾ ਦੀ ਆਉਣ ਵਾਲੀ ਫਿਲਮ ਸੁਰਖੀ ਬਿੰਦੀ ਦੀ ਸ਼ੂਟਿੰਗ ਹੋਣ ਜਾ ਰਹੀ ਹੈ| ਦੱਸ ਦਈਏ ਕਿ ਫਿਲਮ ਦੇ ਮੁਖ ਕਿਰਦਾਰ ਹੋਣਗੇ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ| ਫਿਲਮ ਨੂੰ ਨਿਰਦੇਸ਼ਿਤ ਕਰਨਗੇ ਜਗਦੀਪ ਸਿੱਧੂ| ਇਸ ਫਿਲਮ ਵਿੱਚ ਤਿਕੜੀ ਇੱਕ ਵਾਰ ਫੇਰ ਦੇਖਣ ਨੂੰ ਮਿਲੇਗੀ ਜਿਹਨਾਂ ਨੇ ਮੀਲ ਦਾ ਪੱਥਰ ਸਾਬਿਤ ਹੋਈ ਫਿਲਮ “ਕਿਸਮਤ” ਵਿੱਚ ਕੰਮ ਕੀਤਾ ਸੀ| ਮੌਕੇ ਤੇ ਨਿਰਮਾਤਾ ਅੰਕਿਤ ਵੀਜਾਨ, ਨਵਦੀਪ ਨਰੂਲਾ, ਗੁਰਜੀਤ ਸਿੰਘ ਅਤੇ ਸੰਤੋਸ਼ ਥੀਟੇ ਮੌਜੂਦ ਸਨ|ਮੌਕੇ ਤੇ ਕਾਰਜਕਾਰੀ ਨਿਰਮਾਤਾ ਜਤਿੰਦਰ ਸ਼ਰਮਾ ਵੀ ਮੌਜੂਦ ਰਹੇ| ਉਮੀਦ ਕਰਦੇ ਹਾਂ ਕਿ ਇਹ ਫਿਲਮ ਵੀ ਇੱਕ ਮਿਸਾਲ ਕਾਇਮ ਕਰੇਗੀ|