
Jaddi Sardar
ਜੱਦੀ ਸਰਦਾਰੀ ਉੱਤੇ ਬਣਨ ਜਾ ਰਹੀ ਫਿਲਮ “ਜੱਦੀ ਸਰਦਾਰ”
ਪੰਜਾਬੀ ਫ਼ਿਲਮਾਂ ਵਿੱਚ ਦਿਨੋ ਦਿਨ ਵਖਰੇਵਾਂ ਦੇਖਣ ਨੂੰ ਮਿਲਦਾ ਜਾ ਰਿਹਾ ਹੈ| ਹੁਣ ਫ਼ਿਲਮਾਂ ਇੱਕ ਮੁੱਦੇ ਤੇ ਬਣ ਰਹੀਆਂ ਹਨ| ਅਤੇ ਜੇ ਉਹ ਮੁੱਦਾ ਇੱਕ ਚੰਗੇ ਨਿਰਦੇਸ਼ਕ ਦੇ ਹੱਥ ਵਿਚ ਹੈ ਤਾਂ ਫਿਲਮ ਦਾ ਪੱਧਰ ਹੀ ਕੁਝ ਹੋਰ ਜਾਂਦਾ ਹੈ|
ਅਸੀਂ ਗੱਲ ਕਰਨ ਜਾ ਰਹੇ ਹਾਂ ਸੌਫਟ ਦਿਲ ਪ੍ਰੋਡਕ੍ਸ਼ਨ੍ਸ ਦੇ ਬੈਨਰ ਹੇਠ ਬਣਨ ਜਾ ਰਹੀ ਫਿਲਮ “ਜੱਦੀ ਸਰਦਾਰ” ਦੀ| ਉਂਝ ਤਾਂ ਸਰਦਾਰੀ ਜੱਦੀ ਹੀ ਹੁੰਦੀ ਹੈ ਪਰ ਫਿਲਮ ਵਿੱਚ ਇਸਨੂੰ ਕਿਸ ਢੰਗ ਨਾਲ ਦਿਖਾਇਆ ਜਾਵੇਗਾ ਇਹ ਦੇਖ ਵਾਲੀ ਗੱਲ ਹੋਵੇਗੀ|
ਫਿਲਮ ਨੂੰ ਪੰਜਾਬ ਚ ਹੀ ਅਲੱਗ ਅਲੱਗ ਥਾਵਾਂ ਤੇ ਫਿਲਮਾਇਆ ਜਾਵੇਗਾ| ਫਿਲਮ ਦੇ ਮੁਖ ਕਿਰਦਾਰ ਹੋਣਗੇ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ, ਸਾਵਣ ਰੂਪੋਵਾਲੀਆ, ਗੁਰਲੀਨ ਚੋਪੜਾ, ਹੌਬੀ ਧਾਲੀਵਾਲ, ਅਨੀਤਾ ਦੇਵਗਨ, ਗੁਰਪ੍ਰੀਤ ਭੰਗੂ, ਗੁੱਗੂ ਗਿੱਲ, ਯਾਦ ਗਰੇਵਾਲ ਅਤੇ ਹੋਰ ਕਲਾਕਾਰ| ਫਿਲਮ ਨੂੰ ਨਿਰਦੇਸ਼ਿਤ ਕਰ ਰਹੇ ਹਨ ਮਨਭਾਵਨ ਸਿੰਘ ਅਤੇ ਨਿਰਮਾਤਾ ਹਨ ਬਲਜੀਤ ਸਿੰਘ ਜੋਹਲ, ਦਿਲਪ੍ਰੀਤ ਸਿੰਘ ਜੋਹਲ ਅਤੇ ਯਾਦਵਿੰਦਰ ਸਿੰਘ ਜੋਹਲ| ਫਿਲਮ ਵਿੱਚ ਭਾਈਚਾਰਾ, ਪਰਿਵਾਰਿਕ ਡਰਾਮਾ, ਰੋਮਾਂਸ, ਗੀਤ ਸੰਗੀਤ ਆਦਿ ਆਮ ਜ਼ਿੰਦਗੀ ਦੇ ਕਈ ਰੰਗ ਦੇਖਣ ਨੂੰ ਮਿਲਣਗੇ| ਫਿਲਮ ਨੂੰ ਇਸੇ ਸਾਲ ਰਿਲੀਜ਼ ਕੀਤਾ ਜਾਵੇਗਾ

Jaddi sardar star cast