ਕਰਤਾਰ ਸਿੰਘ ਸਰਾਭਾ ਇੱਕ ਅਮਰ ਸ਼ਹੀਦ, ਦੁਸ਼ਮਣਾਂ ਲਈ ਇੱਕ ਵੰਗਾਰ
ਸਰਾਭਾ ਦੀ ਜ਼ਿੰਦਗੀ ਦੇ ਉੱਪਰ ਫ਼ੀਚਰ ਫਿਲਮ ਬਣਾਉਣ ਦੀ ਪਹਿਲ ਕੀਤੀ ਗਈ ਹੈ ਉੱਘੇ ਨਿਰਦੇਸ਼ਕ ਕਵੀ ਰਾਜ਼ ਵੱਲੋਂ| ਬੀਤੇ ਦਿਨੀ ਚੰਡੀਗੜ੍ਹ ਵਿੱਚ ਹੋਈ ਪ੍ਰੈਸ ਕਾੰਫ਼੍ਰੇੰਸ ਵਿੱਚ ਕਈ ਨਾਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ| ਮੌਕੇ ਤੇ ਮੁਕੁਲ ਦੇਵ, ਜਸਪਿੰਦਰ ਚੀਮਾ, ਜੋਬਨਪ੍ਰੀਤ ਸਿੰਘ ਨਿਰਦੇਸ਼ਕ ਕਵੀ ਰਾਜ ਅਤੇ ਕਈ ਹੋਰ ਹਸਤੀਆਂ| ਕਰਤਾਰ ਸਿੰਘ ਸਰਾਭਾ ਦਾ ਰੋਲ ਜਪਤੇਜ ਸਿੰਘ ਨਿਭਾ ਰਹੇ ਹਨ| ਜਪਤੇਜ ਨੇ ਮਿਲਖਾ ਸਿੰਘ ਦੀ ਜ਼ਿੰਦਗੀ ਤੇ ਅਧਾਰਿਤ “ਭਾਗ ਮਿਲਖਾ ਭਾਗ” ਵਿੱਚ ਮਿਲਖਾ ਸਿੰਘ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ|
ਕਵੀ ਰਾਜ ਇੱਕ ਸੁਲਝੇ ਹੋਏ ਨਿਰਦੇਸ਼ਕ ਹਨ| ਇਤਿਹਾਸਿਕ ਮੁਦਿਆਂ ਨੂੰ ਫ਼ਿਲਮੀ ਪਰਦੇ ਤੇ ਲੈ ਕੇ ਆਉਣ ਵਿੱਚ ਓਹਨਾ ਦਾ ਕੋਈ ਸਾਨੀ ਨਹੀਂ ਹੈ| ਉੱਤੋਂ ਫਿਲਮ ਨਾਲ ਕਈ ਦਮਦਾਰ ਨਾਮ ਜੁੜੇ ਹਨ| ਫਿਲਮ ਦਾ ਨਾਮ ਸਰਾਭਾ (ਕ੍ਰਾਈ ਫਾਰ ਫ੍ਰੀਡਮ ) ਹੈ| ਫਿਲਮ ਦੇ ਪੋਸਟਰ ਵਿੱਚ ਜਪਤੇਜ ਸਰਾਭਾ ਦੀ ਝਲਕ ਦਿੰਦਾ ਦਿਖਾਈ ਦਿੰਦਾ ਹੈ| ਫਿਲਮ ਨੂੰ ਅਗਲੇ ਸਾਲ ਰਿਲੀਜ਼ ਕੀਤਾ ਜਾਵੇਗਾ| ਦਰਸ਼ਕਾਂ ਨੂੰ ਇਸ ਇਤਿਹਾਸਿਕ ਫਿਲਮ ਦੀ ਉਡੀਕ ਰਹੇਗੀ|
ਇਸ ਫਿਲਮ ਤੋਂ ਬਾਅਦ ਸ਼ਾਇਦ ਸਾਨੂੰ ਹੋਰ ਸ਼ਹੀਦਾਂ ਜਾਂ ਇਤਿਹਾਸ ਦੇ ਪੰਨਿਆਂ ਥੱਲੇ ਗਵਾਚ ਚੁੱਕੇ ਸੂਰਮਿਆਂ ਦੀਆਂ ਫ਼ਿਲਮਾਂ ਪਰਦੇ ਤੇ ਦੇਖਣ ਨੂੰ ਮਿਲਣਗੀਆਂ|
ਕਰਤਾਰ ਸਿੰਘ ਸਰਾਭਾ ਇੱਕ ਅਮਰ ਸ਼ਹੀਦ, ਦੁਸ਼ਮਣਾਂ ਲਈ ਇੱਕ ਵੰਗਾਰ
108
previous post