ਰਿਦਮ ਬੋਈਜ਼ ਦਾ ਨਾਂ ਜਦ ਵੀ ਕਿਸੇ ਫਿਲਮ ਨਾਲ ਜੁੜਦਾ ਹੈ ਤਾਂ ਫਿਲਮ ਦੇ ਚੰਗੇ ਪੱਧਰ ਦਾ ਪਤਾ ਲੱਗ ਜਾਂਦਾ ਹੈ| ਅੱਜ ਤਕ ਜਿੰਨੀਆਂ ਵੀ ਫ਼ਿਲਮਾਂ ਰਿਦਮ ਬੋਈਜ਼ ਵੱਲੋਂ ਰਿਲੀਜ਼ ਕੀਤੀਆਂ ਗਿਆਨ ਹਨ ਸਭ ਫ਼ਿਲਮਾਂ ਨੂੰ ਦਰਸ਼ਕਾਂ ਨੇ ਬਹੁਤ ਸਰਾਹਿਆ ਹੈ| ਹੁਣ ਇਸੇ ਕੜੀ ਵਿੱਚ ਵਾਧਾ ਕਰਦੇ ਹੋਏ ਰਿਦਮ ਬੋਈਜ਼ ਨੇ 2020 ਚ ਤਿੰਨ ਫ਼ਿਲਮਾਂ ਦੀ ਰਿਲੀਜ਼ ਕਰਨ ਦੀ ਘੋਸ਼ਣਾ ਕੀਤੀ ਹੈ| ਪਿਛਲੇ ਸਾਲ ਰਿਲੀਜ਼ ਹੋਈ ਫਿਲਮ “ਚੱਲ ਮੇਰਾ ਪੁੱਤ” ਦੀ ਅਗਲੀ ਕੜੀ ਨੂੰ ਇਸ ਸਾਲ 13 ਮਾਰਚ 2020 ਨੂੰ ਰਿਲੀਜ਼ ਕੀਤਾ ਜਾਵੇਗਾ| ਪਾਕਿਸਤਾਨੀ ਕਲਾਕਾਰਾਂ ਨਾਲ ਸਜੀ ਇਸ ਫਿਲਮ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ| ਉਸਤੋਂ ਬਾਅਦ 26 ਜੂਨ 2020 ਨੂੰ “ਜੋੜੀ” ਫਿਲਮ ਰਿਲੀਜ਼ ਕੀਤੀ ਜਾਵੇਗੀ| ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਜੋੜੀ ਨੂੰ ਪਰਦੇ ਤੇ ਦੇਖਣ ਦਾ ਵੱਖਰਾ ਹੀ ਨਜ਼ਾਰਾ ਹੋਵੇਗਾ| ਇਸ ਸਭ ਤੋਂ ਬਾਅਦ ਵੀ 31 ਜੁਲਾਈ 2020 ਨੂੰ ਹਲੇ ਇੱਕ ਹੋਰ ਫਿਲਮ ਬਾਹਰ ਆਵੇਗੀ ਜਿਸਨੂੰ ਆਉਣ ਵਾਲੇ ਦਿਨਾਂ ਚ ਲੋਕਾਂ ਦੇ ਰੂਬਰੂ ਕੀਤਾ ਜਾਵੇਗਾ| ਇਸੇ ਦਿਨ 31 ਜੁਲਾਈ 2015 ਨੂੰ ਪੰਜਾਬੀ ਸਿਨੇਮਾ ਨੂੰ ਇੱਕ ਨਵੇਂ ਮੁਕਾਮ ਤੇ ਲੈ ਜਾਣ ਵਾਲੀ ਫਿਲਮ “ਅੰਗਰੇਜ” ਰਿਲੀਜ਼ ਹੋਈ ਸੀ| ਉਮੀਦ ਹੈ 5 ਸਾਲ ਬਾਅਦ ਵੀ ਰਿਦਮ ਬੋਈਜ਼ ਦੀ ਇਹ ਫਿਲਮ ਇਤਿਹਾਸ ਮੁੜ ਦੁਹਰਾਵੇਗੀ|
List of Rhythm Boyz Entertainment Upcoming Films this Year | Amrinder Gill, Diljit Dosanjh
100