ਅਮਰਿੰਦਰ ਗਿੱਲ ਦੀਆਂ ਜਿੰਨੀਆਂ ਵੀ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ ਸਭ ਫ਼ਿਲਮਾਂ ਦੀ ਆਪਣੀ ਇੱਕ ਅਲੱਗ ਪਛਾਣ ਹੁੰਦੀ ਹੈ| ਹਰ ਫਿਲਮ ਨੰਗੇਜ਼ਪੁਣੇ ਤੋਂ ਦੂਰ ਸਮਾਜ ਨੂੰ ਕੋਈ ਸੀਖ ਦੇਣ ਵਾਲੀ ਹੀ ਹੁੰਦੀ ਹੈ ਜਿਸਨੂੰ ਸਾਰੇ ਪਰਿਵਾਰ ਨਾਲ ਬੈਠ ਕੇ ਦੇਖਿਆ ਜਾ ਸਕਦਾ ਹੈ| ਇਸੇ ਤਰਜ ਉੱਤੇ ਚੱਲਦਿਆਂ ਅਮਰਿੰਦਰ ਗਿੱਲ ਦੇ ਗਰੁੱਪ “ਰਿਦਮ ਬੋਈਜ਼ ਏੰਟਰਟੇਨਮੇੰਟ” ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਹੈ| ਇਸ ਅਨੁਸਾਰ ਰਿਦਮ ਬੋਈਜ਼ ਦੇ ਬੈਨਰ ਹੇਠ ਜਿੰਨੀਆਂ ਵੀ ਫ਼ਿਲਮਾਂ ਹੁਣ ਤੱਕ ਰਿਲੀਜ਼ ਹੋਈਆਂ ਹਨ ਉਨ੍ਹਾਂ ਨੂੰ ਮੁਕੇਸ਼ ਅੰਬਾਨੀ ਦੀ ਕਮ੍ਪਨੀ ਜੀਓ ਸਾਵਨ ਤੋਂ ਡਿਲੀਟ ਕਰ ਦਿੱਤਾ ਜਾਵੇਗਾ| ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਕਦਮ ਹੈ|
ਗੌਰਤਲਬ ਹੈ ਕਿ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਰਣਨੀਤੀਆਂ ਜੋ ਕਿ ਸਿਰਫ ਪੂੰਜੀਪਤੀਆਂ ਦਾ ਹੀ ਸਮਰਥਨ ਕਰਦਿਆਂ ਹਨ, ਨੇ ਕਿਸਾਨਾਂ ਤੋਂ ਉਹਨਾਂ ਦੀ ਜ਼ਮੀਨ ਹਥਿਆਉਣ ਲਈ ਇਹ ਕਾਲਾ ਕਾਨੂੰਨ ਪਾਸ ਕੀਤਾ ਹੈ| ਸਾਰੇ ਦੇਸ਼ ਦੇ ਕਿਸਾਨਾਂ ਵੱਲੋਂ ਇਹਨਾਂ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਦਿੱਲੀ ਨੂੰ ਘੇਰਾ ਪਾਇਆ ਹੋਇਆ ਹੈ| ਪੰਜਾਬ ਦੇ ਕਲਾਕਾਰ ਇਸ ਰੋਸ ਪ੍ਰਦਰਸ਼ਨ ਵਿੱਚ ਵੱਧ ਚੜਕੇ ਹਿੱਸਾ ਲੈ ਰਹੇ ਹਨ| ਇਸੀ ਕੜੀ ਵਿੱਚ ਗਾਇਕ ਅਮਰਿੰਦਰ ਗਿੱਲ ਦੇ ਗਰੁੱਪ ਰਿਦਮ ਬੋਈਜ਼ ਨੇ ਆਪਣੀਆਂ ਸਾਰੀਆਂ ਫ਼ਿਲਮਾਂ ਨੂੰ ਜੀਓ ਸਾਵਨ ਤੋਂ ਹਟਾਉਣ ਦਾ ਫੈਸਲਾ ਲਿਆ ਹੈ| ਹੋ ਸਕਦਾ ਹੈ ਕਿ ਇਸ ਫੈਸਲੇ ਸਦਕਾ ਗਰੁੱਪ ਨੂੰ ਵਪਾਰਿਕ ਘਾਟਾ ਪੈ ਜਾਵੇ ਪਰ ਇਸਤੋਂ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਪੰਜਾਬੀ ਬੰਦਾ ਕਿਸੇ ਵੀ ਖੇਤਰ ਵਿੱਚ ਕੰਮ ਕਰਦਾ ਹੋਵੇ, ਉਹ ਸਦਾ ਆਪਣੀਆਂ ਜੜਾਂ ਨਾਲ ਜੁੜਿਆ ਰਹਿੰਦਾ ਹੈ| ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਵਿੱਚ ਇਸਦਾ ਬਹੁਤ ਮਹੱਤਵ ਹੋਵੇਗਾ|
ਲੋਕਾਂ ਦਾ ਸਰਕਾਰ ਖਿਲਾਫ ਗੁੱਸਾ ਫੁੱਟਦਾ ਜਾ ਰਿਹਾ ਹੈ| ਹਰ ਕੋਈ ਆਪਣੇ ਆਪਣੇ ਢੰਗ ਨਾਲ ਆਪਣਾ ਰੋਸ ਜ਼ਾਹਿਰ ਕਰ ਰਿਹਾ ਹੈ| ਇਸ ਸੰਘਰਸ਼ ਵਿੱਚ ਆਪਸੀ ਏਕੇ ਦੀ ਬਹੁਤ ਲੋੜ ਹੈ ਅਤੇ ਕਿਵੇਂ ਨਾ ਕਿਵੇਂ ਕਰਕੇ ਲੋਕ ਦਿਨੋਂ ਦਿਨ ਇੱਕ ਦੂਜੇ ਨਾਲ ਜੁੜਦੇ ਜਾ ਰਹੇ ਹਨ, ਇਹ ਆਉਣ ਵਾਲੇ ਸਮੇਂ ਲਈ ਚੰਗਾ ਸੰਕੇਤ ਹੋ ਸਕਦਾ ਹੈ| ਉਮੀਦ ਕਰਦੇ ਹਾਂ ਕਿ ਸਰਕਾਰ ਜਲਦੀ ਹੀ ਜਾਗੇਗੀ ਅਤੇ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਦੇਵੇਗੀ|
#SupporttoFarmers #AmrinderGill #BoycottJioSaavn