Rhythm Boyz and Amberdeep singh | Come Together for Their next movie | Punjabifront
ਚਲੋ ਇਕ ਵਾਰੀ ਹੋਰ ਅੱਸੀ ਸਾਰੇ ਆਪਣੇ ਆਪ ਨੂੰ ਤਿਆਰ ਕਰੀਏ ਕੁਛ ਦਿਲਚਸਪ ਤੇ ਨਵਾਂ ਵੇਖਣ ਲਈ. ਜਿਵੇਂ ਅੱਸੀ ਸਾਰੇ ਜਾਣ ਦੇ ਹੈ ਹਾਂ ਕੇ ਇਹ ਇਕ ਸੱਚ ਹੈ ਕਿ ਰਿਥਮ ਬੁਆਏਜ਼ ਏੰਟਰਟੇਨਮੇੰਟ ਨੇ ਆਪਣੇ ਦਰਸ਼ਕਾਂ ਨੂੰ ਹਮੇਸ਼ਾ ਹੀ ਸਫਲ ਫ਼ਿਲਮਾਂ ਜਿਵੇਂ ਅੰਗਰੇਜ਼, ਲਵ ਪੰਜਾਬ, ਬੰਬੂਕਾਟ, ਲਾਹੌਰੀਏ ਤੇ ਵੇਖ ਬਰਾਤਾਂ ਚੱਲੀਆਂ ਦਿੱਤੀਆਂ ਨੇ. ਤੇ ਇਸ ਦੇ ਨਾਲ ਨਾਲ ਇਕ ਗੱਲ ਹੋਰ ਸੱਚ ਹੈ ਕਿ ਇਹਨਾਂ ਫ਼ਿਲਮਾਂ ਚੋਂ ਅੰਗਰੇਜ਼, ਲਵ ਪੰਜਾਬ ਤੇ ਲਾਹੌਰੀਏ ਨੂੰ ਸਫਲ ਬਣਾਉਣ ਚ ਅੰਬਰਦੀਪ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ ਜਿਹਨੇ ਇਹਨਾਂ ਫ਼ਿਲਮਾਂ ਦੀਆਂ ਕਹਾਣੀਆਂ ਲਿਖੀਆਂ ਤੇ ਲਾਹੌਰੀਏ ਵਰਗੀ ਫਿਲਮ ਦਾ ਤਾਂ ਨਿਰਦੇਸ਼ਨ ਵੀ ਕੀਤਾ। ਤੇ ਹੁਣ ਓਹਦੇ ਦ੍ਵਾਰਾ ਲਿਖੀ ਗਈ ਇਕ ਹੋਰ ਫਿਲਮ, ਲੌਂਗ ਲਾਚੀ, ਜਿਹਦੀ ਪਟਕਥਾ ਤੇ ਡਾਏਲੋਗਜ਼ ਵੀ ਅੰਬਰਦੀਪ ਦ੍ਵਾਰਾ ਹੀ ਲਿਖੇ ਗਏ ਸੀ, ਦੀ ਸਫਲਤਾ ਤੋਂ ਬਾਅਦ ਇਕ ਵਾਰੀ ਫੇਰ ਰਿਥਮ ਬੁਆਏਜ਼ ਏੰਟਰਟੇਨਮੇੰਟ ਤੇ ਅੰਬਰਦੀਪ ਸਿੰਘ ਨੇ ਇਕ ਨਵੀਂ ਪੰਜਾਬੀ ਫਿਲਮ ਦੀ ਘੋਸ਼ਣਾ ਕਰ ਦਿੱਤੀ ਹੈ. ਜਿਹੜੀ ਕਿ ਸਬ ਨੂੰ ਉਮੀਦ ਹੈ ਜਾਂ ਇੱਦਾ ਕਹੀਏ ਕੇ ਭਰੋਸਾ ਹੈ ਕਿ ਇਹ ਫਿਲਮ ਵੀ ਦਿਲਚਸਪ ਹੀ ਹੋਵੇਗੀ ਤੇ ਇਕ ਵਾਰੀ ਹੋਰ ਦਰਸ਼ਕਾਂ ਦਾ ਓਨ੍ਨਾ ਹੈ ਮਨੋਰੰਜਨ ਕਰੇਗੀ ਜਿੰਨਾ ਪਹਿਲੇ ਆਲੀ ਫ਼ਿਲਮਾਂ ਨੇ ਕਿੱਤਾ ਹੈ. ਸਾਡੇ ਸਾਰਿਆਂ ਦੀ ਸ਼ੁਭਕਾਮਨਾਵਾਂ ਇਹਨਾਂ ਦੇ ਨਾਲ ਹਨ.