21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਦਿਲਜੀਤ ਦੋਸਾਂਝ ਦੀ ਫਿਲਮ “ਛੜਾ” ਦੇ ਟ੍ਰੇਲਰ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਸੀ ਹੁਣ ਫਿਲਮ ਦਾ ਟਾਈਟਲ ਗੀਤ “ਛੜਾ” ਲੋਕਾਂ ਦੀ ਜੁਬਾਨ ਤੇ ਛਾਇਆ ਹੋਇਆ ਹੈ| ਇਸਤੋਂ ਇਹ ਸਾਫ ਹੁੰਦਾ ਹੈ ਕਿ ਲੋਕ ਛੜੇ ਬੰਦੇ ਦੀ ਜ਼ਿੰਦਗੀ ਨੂੰ ਜ਼ਿਆਦਾ ਮਾਨਣਾ ਪਸੰਦ ਕਰਦੇ ਹਨ| ਵੈਸੇ ਵੀ ਹੈਪੀ ਰਾਏਕੋਟੀ ਨੇ ਗੀਤ ਵਿੱਚ ਜੋ ਸ਼ਬਦ ਵਰਤੇ ਹਨ ਉਸਦੇ ਤਾਂ ਕਿ ਕਹਿਣੇ| ਗੀਤ ਨੂੰ ਕੁਝ ਹੀ ਦਿਨਾਂ ਵਿੱਚ ਯੂ ਟਿਊਬ ਤੇ 30 ਲੱਖ ਤੋਂ ਵੀ ਵੱਧ ਲੋਕੀ ਦੇਖ ਚੁੱਕੇ ਹਨ| ਫਿਲਮ ਦੇ ਰਿਲੀਜ਼ ਤੱਕ ਬੱਚਾ ਬੱਚਾ ਸਾਡੇ ਇਸ ਛੜੇ ਦਾ ਮੁਰੀਦ ਹੋ ਚੁੱਕਾ ਹੋਵੇਗਾ| ਬਾਕੀ ਜਗਦੀਪ ਸਿੱਧੂ ਨਿਰਦੇਸ਼ਕ ਸਾਬ ਨੇ ਜਿਸ ਫਿਲਮ ਨੂੰ ਵੀ ਹੱਥ ਪਾਇਆ ਹੈ ਇੱਕ ਚੰਗੇ ਪੱਧਰ ਦੀ ਹੀ ਫਿਲਮ ਬਣਾਈ ਹੈ| ਹੁਣ ਸੱਭ ਦੀਆਂ ਨਿਗਾਹਾਂ ਆਉਂਦੇ ਮਹੀਨੇ ਦੀ 21 ਜੂਨ ਤੇ ਹਨ ਜਦ ਇਹ ਛੜਾ ਕਿ ਕਿ ਰੰਗ ਪੇਸ਼ ਕਰੂਗਾ ਛੜਿਆਂ ਦੇ|
ਫਿਲਮ ਦੇ ਟਾਈਟਲ ਗੀਤ ਵਿੱਚ ਦਿਲਜੀਤ ਪੰਜਾਬੀ ਸੰਗੀਤ ਜਗਤ ਦੇ ਗੋਲਡਨ ਸਟਾਰ ਕਹੇ ਜਾਣ ਵਾਲੇ ਮਲਕੀਤ ਸਿੰਘ ਦੇ ਅੰਦਾਜ਼ ਨੂੰ ਦੁਹਰਾਉਂਦੇ ਨਜ਼ਰ ਆਏ| ਓਹਨਾ ਦੀ ਪੋਸ਼ਾਕ, ਪੋਸ਼ਾਕ ਦਾ ਰੰਗ ਓਹਨਾ ਦੇ ਹਾਵ ਭਾਵ ਕਾਫੀ ਮਿਲਦੇ ਜੁਲਦੇ ਸਨ| ਇਹ ਇੱਕ ਬਹੁਤ ਚੰਗੀ ਉਦਾਹਰਣ ਹੈ ਅੱਜ ਦੇ ਗਾਇਕਾਂ ਲਈ ਪੁਰਾਣੇ ਗਾਇਕਾਂ ਨੂੰ ਮਹੱਤਤਾ ਦੇਣ ਦੀ ਜਿਹਨਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਕੁਝ ਦਿੱਤਾ ਹੈ|