
Rehmo Karm song from the movie Munda Faridkotia releasing on 2nd June 2019
ਮੁੰਡਾ ਫਰੀਦਕੋਟੀਆ ਫਿਲਮ ਦਾ ਅਗਲਾ ਗੀਤ ਹੋਵੇਗਾ “ਰਹਿਮੋ ਕਰਮ”
ਉੱਘੇ ਕਵਾਲੀ ਗਾਇਕ ਉਸਤਾਦ ਸ਼ੌਕਤ ਅਲੀ ਮਤੋਈ ਦੀ ਆਵਾਜ਼, ਜੈਦੇਵ ਕੁਮਾਰ ਦੇ ਸੰਗੀਤ ਅਤੇ ਦਵਿੰਦਰ ਖੰਨੇਵਾਲਾ ਦੀ ਕਲਮ ਚੋ ਲਿਖਿਆ ਇਹ ਗੀਤ 2 ਜੂਨ ਨੂੰ ਰਿਲੀਜ਼ ਹੋਵੇਗਾ|
ਮੁੰਡਾ ਫਰੀਦਕੋਟੀਆ ਫਿਲਮ ਅਸਲ ਵਿੱਚ ਦੋ ਮੁਲਕਾਂ ਦੀ ਕਹਾਣੀ ਹੈ ਅਤੇ ਫਿਲਮ ਨੂੰ ਹਿੰਦੁਸਤਾਨ ਅਤੇ ਪਾਕਿਸਤਾਨ ਦਾ ਰੰਗ ਦੇਣ ਲਈ ਨਿਰਦੇਸ਼ਕ ਮਨਦੀਪ ਸਿੰਘ ਚਾਹਲ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਹੈ|
ਮੁੰਡਾ ਫਰੀਦਕੋਟੀਆ ਫਿਲਮ ਦਾ ਟ੍ਰੇਲਰ ਲੋਕਾਂ ਨੇ ਬਹੁਤ ਕੀਤਾ ਅਤੇ ਫਿਲਮ ਦੇ ਗਾਣੇ ਵੀ ਲੋਕਾਂ ਵਿੱਚ ਚੰਗੀ ਪਛਾਣ ਬਣਾਉਣ ਵਿੱਚ ਕਾਮਯਾਬ ਰਹੇ ਹਨ| ਹੁਣ 2 ਜੂਨ ਨੂੰ ਫਿਲਮ ਦਾ ਇੱਕ ਰੰਗ ਹੋਰ ਦੇਖਣ ਨੂੰ ਮਿਲੇਗਾ|
ਫਿਲਮ ਨੂੰ 14 ਜੂਨ ਨੂੰ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਜਾਵੇਗਾ|