Diljit Dosanjh ਦਾ ਨਾਮ ਬਹੁਤ ਹੀ ਘੱਟ ਵਿਵਾਦਾਂ ਨਾਲ ਜੁੜਦਾ ਦੇਖਿਆ ਗਿਆ ਹੈ| ਹੁਣ ਇੱਕ ਕਾਂਗ੍ਰੇਸੀ ਆਗੂ ਦੇ ਨੇਤਾ ਦੇ ਬਿਆਨ ਸਦਕਾ Diljit Dosanjh ਦਾ ਨਾਮ ਫਿਰ ਸੁਰਖੀਆਂ ਵਿੱਚ ਆਇਆ ਹੈ| ਪੰਜਾਬ ਦੇ ਕਾਂਗ੍ਰੇਸੀ ਆਗੂ Ravneet Singh Bittu ਨੇ ਇੱਕ ਬਹੁਤ ਹੀ ਗੈਰ ਜਿੰਮੇਵਾਰ ਬਿਆਨ ਦਿੰਦੇ ਕਿਹਾ ਹੈ ਕਿ Diljit Dosanjh ਜਾਣ ਬੁਝ ਕੇ 1984 ਦੇ ਮਾਹੌਲ ਨੂੰ ਤਾਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ| ਓਹਨਾ ਦਾ ਇਹ ਬਿਆਨ ਬਹੁਤ ਹੀ ਗਈ ਜਿੰਮੇਵਾਰ ਇੰਞ ਵੀ ਹੈ ਕਿਓਂ ਕਿ ਜਿਸ ਗਾਣੇ ਅਤੇ ਫਿਲਮ ਦੇ ਅਧਾਰ ਉੱਤੇ ਉਹ ਇੰਨਾ ਕੁਝ ਬੋਲੇ ਉਹ ਇੱਕ ਭਾਰਤ ਸਰਕਾਰ ਤੋਂ ਰਾਸ਼ਟਰੀ ਪੱਧਰ ਤੇ ਅਵਾਰਡ ਪ੍ਰਾਪਤ ਫਿਲਮ ਹੈ| ਫਿਲਮ ਦਾ ਨਾਮ Punjab 1984 ਹੈ ਜਿਸਨੂੰ 2014 ਵਿੱਚ ਰਿਲੀਜ਼ ਕੀਤਾ ਗਿਆ ਸੀ| ਫਿਲਮ ਜਾਂ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਸੈਂਸਰ ਬੋਰਡ ਤੋਂ ਪਾਸ ਹੁੰਦੇ ਹਨ ਫਿਰ ਕੀਤੇ ਜਾਕੇ ਫਿਲਮ ਰਿਲੀਜ਼ ਹੁੰਦੀ ਹੈ ਪਰ Ravneet Singh Bittu ਇਸ ਨੂੰ ਦੇਸ਼ ਵਿਰੋਧੀ ਦੱਸ ਰਹੇ ਹਨ| ਓਹਨਾ ਦੇ ਖੁਦ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾ ਰਹੇ|
ਖੈਰ ਇਸ ਮਾਮਲੇ ਤੇ ਬੋਲਦਿਆਂ Diljit Dosanjh ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਓਹਨਾ ਨੇ ਆਪਣਾ ਪੱਖ ਬਖੂਬੀ ਰੱਖਿਆ ਹੈ ਅਤੇ ਹਰ ਇੱਕ ਪੱਖ ਤੇ ਚਾਨਣਾ ਪਾਇਆ ਹੈ|
Ravneet SIngh Bittu ਨੇ ਇੱਕ ਹੋਰ ਪੰਜਾਬੀ ਗਾਇਕ Jazzy B ਤੇ ਵੀ ਖਾਲਿਸਤਾਨ ਦੀ ਮੰਗ ਨੂੰ ਉਕਸਾਉਣ ਵਾਲੇ ਗੀਤ ਗਾਉਣ ਤੇ ਇਲਜ਼ਾਮ ਲਾਏ ਹਨ| ਹਲੇ ਤਕ Jazzy b ਵੱਲੋਂ ਕੋਈ ਪੱਖ ਨਹੀਂ ਰੱਖਿਆ ਗਿਆ|
ਪਰ ਜੋ ਕੁਝ ਵੀ ਚੱਲ ਰਿਹਾ ਹੈ ਓਸਤੇ ਪੂਰੀ ਤਰਾਂ ਜਾਂਚ ਹੋਣੀ ਚਾਹੀਦੀ ਕਿਉਂਕਿ ਮੰਤਰੀ ਸਾਬ ਬੇਬੁਨਿਆਦ ਬਿਆਨ ਦੇ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ|