Skip to main content

Punjabi Front – Latest Pollywood News

Activity of the Week

Ranjit Bawa Refuses Big Boss Offer

ਰਣਜੀਤ ਬਾਵਾ ਨੇ ਠੁਕਰਾਇਆ ਚਰਚਿਤ ਟੀ ਵੀ ਸ਼ੋਅ “ਬਿਗ ਬਾਸ” ਦਾ ਆਫਰ

ਬਿਗ ਬਾਸ ਭਾਰਤੀ ਸਿਨੇਮਾ ਦਾ ਦਾ ਇੱਕ ਬਹੁ ਚਰਚਿਤ ਟੀਵੀ ਸ਼ੋਅ ਹੈ ਜਿਸ ਵਿੱਚ ਮੌਕੇ ਦੇ ਮਸ਼ਹੂਰ ਕਲਾਕਾਰਾਂ ਨੂੰ ਬੁਲਾਇਆ ਜਾਂਦਾ ਹੈ ਅਤੇ 90 ਦਿਨ ਇੱਕ ਘਰ ਜਿਹੇ ਸਟੂਡੀਓ ਵਿੱਚ ਹੋਰ ਕਲਾਕਾਰਾਂ ਨਾਲ ਰੱਖਿਆ ਜਾਂਦਾ ਹੈ| ਇਹ ਟੀਵੀ ਸ਼ੋਅ ਇੱਕ ਅਮਰੀਕੀ ਟੀਵੀ ਸ਼ੋਅ ਦੀ ਤਰਜ ਤੇ ਭਾਰਤ ਵਿੱਚ 11 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ| ਇਸ ਸ਼ੋਅ ਨੂੰ ਸਲਮਾਨ ਖਾਨ ਹੋਸਟ ਕਰਦੇ ਹਨ|
ਚਰਚਿਤ ਪੰਜਾਬੀ ਗਾਇਕ ਰਣਜੀਤ ਬਾਵਾ ਨੂੰ ਵੀ ਇਸ ਸ਼ੋਅ ਵਿੱਚ ਭਾਗ ਲੈਣ ਵਾਸਤੇ ਸੱਦਾ ਭੇਜਿਆ ਗਿਆ ਸੀ ਪਰ ਰਣਜੀਤ ਬਾਵਾ ਨੇ ਇਸ ਸ਼ੋਅ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ| ਵੈਸੇ ਇਸ ਸ਼ੋਅ ਵਿੱਚ ਕਈ ਪੰਜਾਬੀ ਕਲਾਕਾਰ ਹਿੱਸਾ ਲੈ ਚੁੱਕੇ ਹਨ ਪਰ ਜਦ ਰਣਜੀਤ ਬਾਵਾ ਨੂੰ ਸ਼ੋਅ ਵਿੱਚ ਆਉਣ ਦਾ ਆਫਰ ਭੇਜਿਆ ਗਿਆ ਤਾਂ ਓਹਨਾ ਨੇ ਇਸਨੂੰ ਠੁਕਰਾ ਦਿੱਤਾ| ਅਸਲ ਕਾਰਨਾਂ ਦੀ ਫਿਲਹਾਲ ਰਣਜੀਤ ਬਾਵਾ ਨੇ ਆਪ ਪੁਸ਼ਟੀ ਨਹੀਂ ਕੀਤੀ| ਹੋ ਸਕਦਾ ਹੈ ਕਿ ਆਪਣੇ ਸ਼ੋਆਂ ਅਤੇ ਫ਼ਿਲਮਾਂ ਵਿੱਚ ਮਸ਼ਰੂਫੀਅਤ ਦੇ ਚਲਦੇ ਓਹਨਾ ਨੇ ਜਵਾਬ ਦਿੱਤਾ ਹੋਵੇ| ਖੈਰ ਸ਼ਾਇਦ ਆਉਣ ਵਾਲੇ ਦਿਨਾਂ ਵਿੱਚ ਰਣਜੀਤ ਆਪਣੇ ਕਿਸੇ ਸੋਸ਼ਲ ਮੀਡੀਆ ਤੇ ਅਸਲ ਕਾਰਨ ਬਾਰੇ ਦੱਸ ਦੇਣ|

Share WhatsApp Facebook X