ਰਾਜ ਕਾਕੜਾ ਜਿਉਂਦੇ ਜਾਗਦੇ ਪੰਜਾਬ ਦੀ ਤਸਵੀਰ| ਸਿਰਫ ਪਦਰਾਰਥਵਾਦੀ ਸ਼ਾਇਰੀ ਨਹੀਂ ਸਗੋਂ ਓਹਨਾ ਦੇ ਸਮਾਜ ਸੁਧਾਰਕ ਬੋਲਾਂ ਨੇ ਸਮਾਜ ਨੂੰ ਇੱਕ ਚੰਗੀ ਦਿਸ਼ਾ ਵੀ ਦਿੱਤੀ ਹੈ| ਜਾਣੇ ਮਾਣੇ ਗੀਤਕਾਰ ਜਿਹਨਾਂ ਦੀ ਕਲਮ ਨੇ ਕਈ ਪੰਜਾਬੀ ਗਾਇਕਾਂ ਨੂੰ ਕਾਮਯਾਬੀ ਦੀ ਬੁਲੰਦੀ ਤੇ ਪਹੁੰਚਾਇਆ| ਓਹਨਾ ਨੇ ਕਦੀ ਵੀ ਆਪਣੇ ਅਲਫਾਜ਼ਾਂ ਨੂੰ ਮੈਲਾ ਨਹੀਂ ਹੋਣ ਦਿੱਤਾ| ਸਮੇਂ ਸਮੇਂ ਸਿਰ ਓਹਨਾ ਨੇ ਕੌਮ ਦੇ ਜ਼ਮੀਰ ਨੂੰ ਜਗਾਇਆ| ਜਿਥੇ ਓਹਨਾ ਨੇ ਰੋਮਾਂਟਿਕ ਲਿਖਿਆ ਓਥੇ ਹੀ ਓਹਨਾ ਨੇ ਪੰਜਾਬ ਦੇ ਭੱਖਦੇ ਮਸਲੇ ਵਾਲੇ ਗੀਤਾਂ ਨੂੰ ਵੀ ਸਿਰਜਿਆ|
ਗੀਤਕਾਰੀ ਦੇ ਨਾਲ ਨਾਲ ਓਹਨਾ ਨੇ ਗਾਇਕ ਵੱਜੋਂ ਵੀ ਆਪਣੀ ਪਛਾਣ ਬਣਾਈ ਅਤੇ ਦੇਖਦੇ ਹੀ ਦੇਖਦੇ ਉਹ ਕਈ ਫ਼ਿਲਮਾਂ ਵਿੱਚ ਕਿਰਦਾਰ ਨਿਭਾਉਂਦੇ ਵੀ ਦਿਖਾਈ ਦਿੱਤੇ| ਓਹਨਾ ਦੇ ਲੱਗਭਗ ਸਾਰੇ ਹੀ ਲਿਖੇ ਗੀਤ ਮਕਬੂਲ ਹੋਏ| ਇੱਕ ਜਿੰਮੇਵਾਰ ਗੀਤਕਾਰ ਦਾ ਰੋਲ ਨਿਭਾਉਣਾ ਓਹਨਾ ਨੇ ਜਾਰੀ ਰੱਖਿਆ ਅਤੇ ਓਸੇ ਜ਼ਿਮੇਵਾਰੀ ਨਾਲ ਓਹਨਾ ਨੇ ਗਾਇਆ ਵੀ| ਓਹਨਾ ਦੇ ਗਾਏ ਅਤੇ ਲਿਖੇ ਗੀਤ ਪੰਜਾਬੀਓ ਜਾਗਦੇ ਕੇ ਸੁੱਤੇ, ਸਰਕਾਰ, ਰਾਜਨੀਤੀ ਆਦਿ ਨੇ ਲੋਕਾਂ ਨੂੰ ਸਮਾਜ ਵਿੱਚ ਹਾਕਮਾਂ ਵਲੋਂ ਹੋ ਰਹੇ ਧੱਕੇ ਨਾਲ ਜਾਣੂ ਕਰਵਾਇਆ| ਪਿਛਲੇ ਦਿਨੀ ਓਹਨਾ ਦਾ ਗੀਤ ਰਾਜਨੀਤੀ 2 ਵੀ ਚਰਚਾ ਦਾ ਵਿਸ਼ਾ ਰਿਹਾ ਹੈ|
ਕੁਝ ਹੀ ਕਲਾਕਾਰ ਹੁੰਦੇ ਹਨ ਜੋ ਕਮਰਸ਼ੀਅਲ ਹੋਣ ਦੇ ਨਾਲ ਨਾਲ ਸਮਾਜ ਦੇ ਵਿਸ਼ਿਆਂ ਉੱਤੇ ਬੋਲਣ ਦਾ ਹੌਂਸਲਾ ਰੱਖਦੇ ਹਨ| ਰਾਜ ਕਾਕੜਾ ਨੇ ਦੋਹਾਂ ਪੀੜਾਂ ਵਿਚ ਖੂਬ ਤਾਲਮੇਲ ਬਣਾ ਕੇ ਰੱਖਿਆ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਓਹਨਾ ਦੀ ਕਲਮ ਅਤੇ ਆਵਾਜ਼ ਵਿਚੋਂ ਅਸੀਂ ਅਣਗਿਣਤ ਗੀਤਾਂ ਨੂੰ ਸੁਣਦੇ ਰਹਾਂਗੇ|
ਰਾਜ ਕਾਕੜਾ ਜਿਉਂਦੇ ਜਾਗਦੇ ਪੰਜਾਬ ਦੀ ਤਸਵੀਰ
105
previous post