103
ਪੰਜਾਬੀ ਸਿਨੇਮਾ ਵਿੱਚ ਦਿਨੋ ਦਿਨ ਤਰੱਕੀ ਹੁੰਦੀ ਜਾ ਰਹੀ ਹੈ| ਨਿਰਦੇਸ਼ਕ ਹੁਣ ਢੰਗ ਸਿਰ ਦੇ ਵਿਸ਼ੇ ਉੱਤੇ ਫ਼ਿਲਮਾਂ ਬਣਾਉਣ ਲੱਗ ਪਏ ਹਨ| ਕਿਉਂਕਿ ਹੁਣ ਫਿਲਮ ਦੇਖਣ ਜਾਣ ਵਾਲੇ ਲੋਕ ਵੀ ਸਿਆਣੇ ਹੋ ਚੁਕੇ ਹਨ| ਅਕਸਰ ਉਹ ਫ਼ਿਲਮਾਂ ਪਸੰਦ ਕੀਤੀਆਂ ਜਾਂਦੀਆਂ ਹਨ ਜੋ ਵਿਸ਼ਾ ਲੋਕਾਂ ਦੀ ਜ਼ਿੰਦਗੀ ਦੇ ਨੇੜੇ ਹੁੰਦਾ ਹੈ| ਪਿਆਰ, ਮੁਹੱਬਤ ਅਤੇ ਇਸ਼ਕ ਹਰ ਦੀ ਜ਼ਿੰਦਗੀ ਵਿੱਚ ਇਕ ਵੱਖਰਾ ਇਹਸਾਸ ਰੱਖਦਾ ਹੈ ਅਤੇ ਇਸ ਵਿਸ਼ੇ ਉੱਤੇ ਫਿਲਮ ਲੈ ਕੇ ਆ ਰਹੇ ਹਨ ਨਿਰਦੇਸ਼ਕ ਕੁਦਰਤਪਾਲ|
ਫਿਲਮ ਦਾ ਨਾਂ “ਕਿੱਸਾ ਏ ਇਸ਼ਕ” ਰੱਖਿਆ ਗਿਆ ਹੈ| ਫਿਲਮ ਦੇ ਪਹਿਲੀ ਝਲਕ ਵਾਲੇ ਪੋਸਟਰ ਵਿੱਚ ਕੁਝ ਆਸ਼ਕਾਂ ਦੇ ਨਾਂ ਜਿਵੇਂ ਮਿਰਜ਼ਾ, ਰਾਂਝਾ ਅਤੇ ਮਜਨੂੰ ਲਿਖੇ ਗਏ ਹਨ| ਜਲਦੀ ਹੀ ਫਿਲਮ ਦੀ ਸ਼ੂਟਿੰਗ ਸਟਾਰਟ ਹੋਵੇਗੀ ਅਤੇ ਰਿਲੀਜ਼ ਹੋਵੇਗੀ|