138
ਪ੍ਰਾਹੁਣਾ ਪੰਜਾਬੀ ਸਭਿਆਚਾਰ ਵਿੱਚ ਇੱਕ ਅਹਿਮ ਸਥਾਨ ਰੱਖਦਾ ਹੈ| ਹਰ ਘਰ ਵਿੱਚ ਪ੍ਰਾਹੁਣੇ ਦੀ ਇੱਜਤ ਹੁੰਦੀ ਹੀ ਹੈ| ਜੇ ਪ੍ਰਾਹੁਣਾ ਵੱਡੀ ਕੁੜੀ ਦਾ ਹੈ ਫੇਰ ਤਾਂ ਕੁੜੀ ਵਾਲਿਆਂ ਦਾ ਟੱਬਰ ਤਾਂਕਿ ਸਾਰਾ ਪਿੰਡ ਇੱਜਤ ਕਰਦਾ ਹੈ| ਜੇ ਪ੍ਰਾਹੁਣਾ ਅੜਬੀ ਹੋਵੇ ਤਾਂ ਸਾਰਾ ਪਿੰਡ ਟੰਗ ਕੇ ਰੱਖਦਾ ਹੈ|
ਇਸੇ ਤਰਾਂ ਅਦਬੀ ਅਤੇ ਅੜਬੀ ਪ੍ਰਾਹੁਣਿਆਂ ਦੀ ਕਹਾਣੀ ਹੈ 28 ਸਿਤਮਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ “ਪ੍ਰਾਹੁਣਾ”
ਚਰਚਿਤ ਗਾਇਕ ਕੁਲਵਿੰਦਰ ਬਿੱਲਾ ਦੀ ਮੇਨ ਲੀਡ ਦੇ ਰੋਲ ਵਿੱਚ ਇਹ ਪਹਿਲੀ ਫਿਲਮ ਹੈ| ਫਿਲਮ ਵਿੱਚ ਓਹਨਾ ਦਾ ਸਾਥ ਦੇ ਰਹੇ ਹਨ ਵਾਮੀਕਾ ਗੱਬੀ| ਬਾਕੀ ਫਿਲਮ ਵਿੱਚ ਟਰਾਲੀ ਭਰ ਕੇ ਕਲਾਕਾਰਾਂ ਨੂੰ ਦੇਖਣ ਦਾ ਮੌਕਾ ਮਿਲੇਗਾ| ਜਿਵੇਂ ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਸਰਦਾਰ ਸੋਹੀ, ਹਾਰਬੀ ਸੰਘਾਂ, ਮਲਕੀਤ ਰੌਣੀ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਰੂਪੀ, ਤਰਸੇਮ ਪੌਲ, ਦਿਲਾਵਰ ਸਿੱਧੂ, ਅਨੀਤਾ ਮੀਤ, ਨਵਦੀਪ ਕਲੇਰ ਆਦਿ| ਏਨੀ ਲੰਬੀ ਚੌੜੀ ਕਲਾਕਾਰਾਂ ਦੀ ਲਿਸਟ ਵਾਕਈ ਤੁਹਾਨੂੰ ਹੱਸਣ ਤੇ ਮਜਬੂਰ ਕਰ ਦੇਵੇਗੀ|
ਫਿਲਮ ਦੇ ਪਰਿਵਾਰਿਕ ਟ੍ਰੇਲਰ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਘਰ ਦੇ ਤਿੰਨ ਪ੍ਰਾਹੁਣਿਆਂ ਵਿੱਚ ਸਭ ਤੋਂ ਛੋਟੀ ਸਾਲੀ ਦੇ ਲਈ ਪ੍ਰਾਹੁਣਾ ਲੱਭਣ ਦੀ ਖਿੱਚੋਤਾਣ ਲੱਗੀ ਹੋਈ ਹੈ| ਕਿਸੇ ਪ੍ਰਾਹੁਣੇ ਦਾ ਸੁਬਾਅ ਕਿਦਾਂ ਦਾ ਹੁੰਦਾ ਕਿਸੇ ਦਾ ਕਿਦਾਂ ਦਾ| ਇਸੇ ਕਸ਼ਮਸਕਸ਼ ਚ ਐਂਟਰੀ ਹੁੰਦੀ ਹੈ ਹੋਣ ਵਾਲੇ ਪ੍ਰਾਹੁਣੇ ਕੁਲਵਿੰਦਰ ਬਿੱਲੇ ਦੀ| ਹੁਣ ਇਹ ਤਾ ਫਿਲਮ ਦੇਖ ਕੇ ਹੀ ਪਤਾ ਲੱਗੇਗਾ ਕਿ ਪ੍ਰਾਹੁਣਾ ਕਿਸ ਨੂੰ ਬਣਾਇਆ ਜਾਂਦਾ ਹੈ| ਪਰ ਇੱਕ ਗੱਲ ਪੱਕੀ ਹੈ ਕਿ ਆਮ ਘਰਾਂ ਵਿੱਚ ਏਦਾਂ ਦਾ ਹੀ ਸਭ ਕੁਝ ਜ਼ਰੂਰ ਹੁੰਦਾ ਹੀ ਹੈ|
ਬਾਕੀ 28 ਸਿਤਮਬਰ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਅਤੇ ਪ੍ਰਾਹੁਣਿਆਂ ਦਾ ਸਾਰਾ ਟੱਬਰ ਟੈਮਪੋ, ਟਰਾਲੀਆਂ ਤੇ ਚੜ ਚੜ ਕੇ ਸਿਨੇਮਾ ਘਰਾਂ ਵਿੱਚ ਪਹੁੰਚ ਚੁੱਕਾ ਹੈ ਅਤੇ ਦਰਸ਼ਕਾਂ ਅੱਗੇ ਵੀ ਹੀ ਬੇਨਤੀ ਹੈ ਕਿ ਤੁਸੀਂ ਵੀ ਗੱਜ ਵੱਜ ਕੇ ਪ੍ਰਾਹੁਣਾ ਫਿਲਮ ਦੇਖਣ ਜਾਓ