
Binnu Dhillon in New look in the movie Naukar Vahuti da
ਬਿੰਨੂ ਢਿੱਲੋਂ ਪੰਜਾਬੀ ਫਿਲਮ ਜਗਤ ਦਾ ਇੱਕ ਜਾਣਿਆ ਪਛਾਣਿਆ ਨਾਮ ਹੈ| ਓਹਨਾ ਨੇ ਆਪਣੇ ਰੋਲ ਸਦਕਾ ਇੱਕ ਵੱਖਰੀ ਪਛਾਣ ਬਣਾਈ ਹੈ| ਅਦਾਕਾਰੀ ਪੱਖੋਂ ਓਹਨਾ ਦਾ ਕੋਈ ਜਵਾਬ ਨਹੀਂ| ਹਰ ਵਾਰ ਕੁਝ ਨਵਾਂ ਕਰਨ ਦੀ ਚਾਹ ਕਾਰਨ ਓਹਨਾ ਨੇ ਕਈ ਕਿਰਦਾਰ ਨਿਭਾਏ ਅਤੇ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਦੇ ਰਹੇ| ਹੁਣ ਉਹ ਬਣਨ ਜਾ ਰਹੇ ਹਨ “ਨੌਕਰ”| ਨਹੀਂ ਨਹੀਂ ਇਹ ਆਮ ਨੌਕਰ ਨਹੀਂ ਹੋਵੇਗਾ ਇਹ ਨੌਕਰ ਹੋਵੇਗਾ ਆਪਣੀ ਵਹੁਟੀ ਦਾ|

kulraj randhawa in naukar vahuti da
ਬਿੰਨੂ ਢਿੱਲੋਂ ਓਹਨਾ ਦੀ ਆਉਣ ਵਾਲੀ ਫਿਲਮ ਹੋਵੇਗੀ “ਨੌਕਰ ਵਹੁਟੀ ਦਾ”| ਫਿਲਮ ਦੇ ਨਾਮ ਤੋਂ ਹੀ ਝਲਕਦਾ ਹੈ ਕਿ ਫਿਲਮ ਬਿੰਨੂ ਢਿੱਲੋਂ ਅਤੇ ਫਿਲਮ ਵਿਚ ਓਹਨਾ ਦੀ ਵਹੁਟੀ ਬਣੀ ਕੁਲਰਾਜ ਰੰਧਾਵਾ ਉੱਤੇ ਅਧਾਰਿਤ ਹੋਵੇਗੀ| ਫਿਲਮ ਵਿੱਚ ਕਈ ਨਾਮੀ ਕਲਾਕਾਰਾਂ ਦੀ ਸ਼ਿਰਕਤ ਹੋਵੇਗੀ ਜਿਵੇਂ ਗੁਰਪ੍ਰੀਤ ਘੁੱਗੀ|

binnu dhillon and gurpreet ghuggi
ਬਿੰਨੂ ਢਿੱਲੋਂ ਅਤੇ ਗੁਰਪ੍ਰੀਤ ਘੁੱਗੀ ਦੀ ਜੋੜੀ ਵੈਸੇ ਵੀ ਬਹੁਤ ਕਮਾਲ ਦੀ ਜੋੜੀ ਰਹੀ ਹੈ| ਇਹਨਾਂ ਦੀ ਜੁਗਲਬੰਦੀ ਲੋਕਾਂ ਨੂੰ ਬਹੁਤ ਪਸੰਦ ਆਉਂਦੀ ਹੈ| ਫਿਲਮ ਵਿੱਚ ਨਾਲ ਨਾਲ ਸਾਥ ਦੇਣਗੇ ਉਪਾਸਨਾ ਸਿੰਘ ਅਤੇ ਹੋਰ ਕਈ ਨਾਮੀ ਹਸਤੀਆਂ| ਫਿਲਮ ਦੇ ਨਿਰਮਾਤਾ ਹਨ ਰੋਹਿਤ ਕੁਮਾਰ ਅਤੇ ਸੰਜੀਵ ਕੁਮਾਰ ਅਤੇ ਫਿਲਮ ਦਾ ਬੈਨਰ ਹੋਵੇਗਾ “ਰੰਗਰੇਜ਼ਾਂ ਫ਼ਿਲਮਜ਼”| ਫਿਲਮ ਓਮਜੀ ਗਰੁੱਪ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਹੈ| ਫਿਲਮ ਦੇ ਨਿਰਦੇਸ਼ਕ ਸਮੀਪ ਕੰਗ ਹਨ| ਦਰਸ਼ਕਾਂ ਨੇ ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ ਅਤੇ ਸਮੀਪ ਕੰਗ ਇਹਨਾਂ ਦੀ ਤਿੱਕੜੀ ਨੂੰ ਬਹੁਤ ਪਸੰਦ ਕੀਤਾ ਹੈ ਅਤੇ ਇੱਕ ਵਾਰ ਫੇਰ ਉਹ ਹਾਜ਼ਿਰ ਹਨ “ਨੌਕਰ ਵਹੁਟੀ ਦਾ” ਫਿਲਮ ਦੇ ਨਾਲ ਜੋ ਕਿ 23 ਅਗਸਤ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ| ਫਿਲਮ ਬਾਰੇ ਹੋਰ ਜਾਣਕਾਰੀ ਜਲਦੀ ਹੀ ਦਿੱਤੀ ਜਾਵੇਗੀ|