
Nadhoo khan
ਨਾਢੂ ਖਾਨ 26 ਅਪ੍ਰੈਲ
ਨਾਢੂ ਖਾਨ ਫਿਲਮ ਦਾ ਟ੍ਰੇਲਰ ਹੋ ਚੁੱਕਾ ਹੈ| ਫਿਲਮ ਆਪਣੇ ਆਪ ਵਿਚ ਇੱਕ ਵੱਖਰੇ ਤਰਾਂ ਦੀ ਫਿਲਮ ਹੈ| ਚਾਹੇ ਫਿਲਮ ਦੀ ਦਿੱਖ ਦੀ ਗੱਲ ਕਰੀਏ ਜਾਂ ਸੰਗੀਤ ਦੀ ਸਭ ਕੁਝ ਲੀਕ ਤੋਂ ਹਟਕੇ ਹੈ| ਭਲਵਾਨੀ ਦੇ ਮੁੱਦੇ ਤੇ ਬਣੀ ਇਸ ਫਿਲਮ ਦੇ ਮੁਖ ਕਿਰਦਾਰ ਹਨ ਹਰੀਸ਼ ਵਰਮਾ| ਓਹਨਾ ਨੇ ਕਈ ਕਿਰਦਾਰ ਨਿਭਾਏ ਅਤੇ ਆਪਣੀ ਇੱਕ ਵੱਖਰੀ ਪਛਾਣ ਬਣਾਈ| ਫਿਲਮ ਦਾ ਟੀਜ਼ਰ ਵੀ ਬਹੁਤ ਅਲੱਗ ਸੀ ਅਤੇ ਟ੍ਰੇਲਰ ਤੋਂ ਫਿਲਮ ਦੀ ਕਹਾਣੀ ਦੀ ਝਲਕ ਮਿਲਦੀ ਹੈ| ਫਿਲਮ ਦਾ ਪਹਿਲਾ ਗੀਤ ਮੁਲਤਾਨ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ|
ਟ੍ਰੇਲਰ ਵਿਚ ਦਿਖਾਇਆ ਗਿਆ ਹੈ ਕਿ ਪੁਰਾਣੇ ਪੰਜਾਬ ਵਿਚ ਪਿਓ ਪੁੱਤ ਚ ਆਪਸੀ ਨੋਕ ਝੋਕ ਹੁੰਦੀ ਰਹਿੰਦੀ ਹੈ| ਪਿੰਡ ਦੇ ਲੋਕ ਕੁਸ਼ਤੀ ਦੇਖਣ ਦੇ ਸ਼ੋਕੀਨ ਹਨ ਅਤੇ ਪਿੰਡ ਵਿਚ ਅਖਾੜੇ ਲਗਦੇ ਰਹਿੰਦੇ ਹਨ| ਪਿੰਡ ਦੀ ਬਰਾਤ ਦੂਸਰੇ ਪਿੰਡ ਜਾਂਦੀ ਹੈ ਅਤੇ ਓਥੇ ਕੁੜੀ ਮੁੰਡੇ ਨੂੰ ਪਿਆਰ ਹੋ ਜਾਂਦਾ ਹੈ| ਅਤੇ ਮੁੰਡਾ ਭਲਵਾਨੀ ਕਰਦਾ ਭਟਕ ਜਾਂਦਾ ਹੈ ਅਤੇ ਪਿਆਰ ਦੇ ਚੱਕਰ ਵਿਚ ਪੈ ਜਾਂਦਾ ਹੈ| ਉਸਦੇ ਮੁੜ ਤੋਂ ਭਲਵਾਨੀ ਦੇ ਰਸਤੇ ਤੇ ਪੈਣ ਦੀ ਕਹਾਣੀ ਹੈ ਫਿਲਮ ਨਾਢੂ ਖਾਨ ਦੀ|
ਫਿਲਮ ਵਿਚ ਬੀ ਐਨ ਸ਼ਰਮਾ, ਹੌਬੀ ਧਾਲੀਵਾਲ, ਮਹਾਬੀਰ ਭੁੱਲਰ, ਬਨਿੰਦਰਜੀਤ ਬਨੀ, ਮਲਕੀਤ ਰੌਣੀ, ਰੁਪਿੰਦਰ ਰੂਪੀ, ਹਰਿੰਦਰ ਭੁੱਲਰ, ਗੁਰਚੇਤ ਚਿਤਰਕਾਰ, ਪ੍ਰਕਾਸ਼ ਗਾਧੂ, ਰਾਜ ਧਾਲੀਵਾਲ, ਸੀਮਾ ਕੌਸ਼ਲ, ਚਾਚਾ ਬਿਸ਼ਨਾ ਆਦਿ ਕਲਾਕਾਰ ਦੇਖਣ ਨੂੰ ਮਿਲਣਗੇ|
ਫਿਲਮ ਵਿੱਚ ਜਿੱਥੇ ਹਾਸਾ ਮਖੌਲ, ਪਿਆਰ ਮੁਹੱਬਤ, ਰਿਸ਼ਤੇ ਨਾਤੇ ਦੇਖਣ ਨੂੰ ਮਿਲਣਗੇ ਉੱਥੇ ਹੀ ਇੱਕ ਸੁਨੇਹਾ ਵੀ ਦੇਖਣ ਨੂੰ ਮਿਲੇਗਾ| ਪਈ ਹੋਈ ਲੀਕ ਤੋਂ ਹਟਕੇ ਫਿਲਮ ਬਣਾਉਣ ਦਾ ਹੌਂਸਲਾ ਕੁਝ ਕੁ ਨਿਰਮਾਤਾ ਹੀ ਕਰਦੇ ਹਨ| ਲਾਊਡ ਰੋਰ ਫ਼ਿਲਮਜ਼ ਅਤੇ ਮਿਊਜ਼ਿਕ ਟਾਈਮ ਪ੍ਰੋਡਕ੍ਸ਼ਨ੍ਸ ਦੇ ਬੈਨਰ ਹੇਠ ਬਣੀ ਇਹ ਫਿਲਮ 26 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ|