ਇੱਕ ਬਹੁਤ ਚੰਗੇ ਵਿਸ਼ੇ ਤੇ ਬਣੀ ਪੰਜਾਬੀ ਫਿਲਮ “ਮੁੰਡਾ ਹੀ ਚਾਹੀਦਾ” 12 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ| ਫਿਲਮ ਦੀ ਖਾਸ ਗੱਲ ਹੈ ਕਿ ਇਸ ਵਿੱਚ ਸਮਾਜਿਕ ਕੁਰੀਤੀ ਉੱਤੇ ਵਿਅੰਗ ਕਸਿਆ ਗਿਆ ਹੈ| ਹਰ ਪਰਿਵਾਰ ਵਿੱਚ ਨਹੁੰ ਤੋਂ ਮੁੰਡਾ ਜੰਮਣ ਦੀ ਚਾਹ ਹੁੰਦੀ ਹੈ ਅਤੇ ਜੇ ਕੁੜੀ ਹੋ ਜਾਵੇ ਤਾ ਸੋਗ ਮਨਾਇਆ ਜਾਂਦਾ ਹੈ| ਫਿਲਮ ਦਾ ਵਿਸ਼ਾ ਕਹਿੰਦਾ ਹੈ ਕਿ ਜੇ ਪਰਿਵਾਰ ਵਿੱਚ ਮੁੰਡਾ ਚਾਹੀਦਾ ਹੈ ਤਾਂ ਆਪ ਜਾਣੀ ਕਿ ਮੁੰਡੇ ਨੂੰ ਆਪ ਹੀ ਜੰਮਣਾ ਪਵੇਗਾ| ਇਸੀ ਮੁੱਦੇ ਤੇ ਫਿਲਮ ਦੇ ਨਿਰਮਾਤਾਵਾਂ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਕਿ ਮੁੰਡਾ ਆਪ ਢਿੱਡ ਵਧਾ ਕੇ ਫੋਟੋ ਸੋਸ਼ਲ ਮੀਡੀਆ ਤੇ ਪਾਵੇ ਜਿਸ ਨਾਲ ਸਮਾਜ ਵਿੱਚ ਇਹ ਸੁਨੇਹਾ ਜਾਵੇਗਾ ਕਿ ਮੁੰਡਾ ਜੰਮਣਾ ਜਾਂ ਕੁੜੀ ਜੰਮਣਾ ਕਿਸੇ ਦੇ ਹੱਥ ਵਸ ਨਹੀਂ ਹੁੰਦਾ|
Watch Trailer
#MundaHiChahida #HarishVerma #RubinaBajwa #12July #Malepregnancy
Munda hi Chahida Makers Starts a Campaign on Male Pregnancy
242
previous post
