ਰੋਸ਼ਨ ਪ੍ਰਿੰਸ ਇੱਕ ਇਹੋ ਜਿਹਾ ਕਲਾਕਾਰ ਹੈ ਜਿਸਨੇ ਆਪਣੀ ਕਲਾ ਨੂੰ ਸਾਬਿਤ ਕਰਕੇ ਆਪਣੇ ਲਈ ਇੱਕ ਦਰਸ਼ਕ ਵਰਗ ਬਣਾਇਆ ਹੈ| ਗੱਲ ਚਾਹੇ ਉਸਦੀ ਗਾਇਕੀ ਦੀ ਕਰੀਏ ਜਾਂ ਅਦਾਕਾਰੀ ਦੀ| ਹਰ ਖੇਤਰ ਚ ਉਸਨੂੰ ਆਪਣੇ ਆਪ ਨੂੰ ਸਾਬਿਤ ਕਰਨਾ ਪਿਆ ਹੈ| ਹੁਣ ਉਹ ਹਾਜ਼ਿਰ ਹੈ ਆਪਣੀ ਨਵੀਂ ਫਿਲਮ “ਮੁੰਡਾ ਫਰੀਦਕੋਟੀਆ” ਨਾਲ| ਡਾਲਮੋਰਾ ਫ਼ਿਲਮਜ਼ ਪ੍ਰਾਈਵੇਟ ਲਿਮਿਟਿਡ ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ 14 ਜੂਨ 2019 ਨੂੰ ਰਿਲੀਜ਼ ਕੀਤਾ ਜਾਵੇਗਾ|
ਜਿਵੇਂ ਕਿ ਫਿਲਮ ਦੇ ਨਾਮ ਤੋਂ ਹੀ ਜ਼ਾਹਿਰ ਹੁੰਦਾ ਹੈ ਕਿ ਇਹ ਫਿਲਮ ਫਰੀਦਕੋਟ ਦੇ ਕਿਸੇ ਗੱਭਰੂ ਦੀ ਕਹਾਣੀ ਤੇ ਅਧਾਰਿਤ ਹੋਵੇਗੀ| ਫਿਲਮ ਵਿੱਚ ਉਸਦਾ ਸਾਥ ਦੇਣਗੀਆਂ ਨਵਪ੍ਰੀਤ ਬੰਗਾ ਅਤੇ ਸ਼ਰਨ ਕੌਰ| ਫਿਲਮ ਦਾ ਨਿਰਦੇਸ਼ਨ ਕੀਤਾ ਹੈ ਮਨਦੀਪ ਸਿੰਘ ਚਾਹਲ ਨੇ| ਫਿਲਮ ਦੇ ਨਿਰਮਾਤਾ ਹਨ ਦਲਜੀਤ ਸਿੰਘ ਥਿੰਦ ਅਤੇ ਮੌਂਟੀ ਸਿੱਕਾ|
ਫਿਲਮ ਦੇ ਰਸਮੀ ਤੌਰ ਤੇ ਜਾਰੀ ਕੀਤੇ ਪੋਸਟਰ ਤੋਂ ਲਗਦਾ ਹੈ ਕਿ ਫਿਲਮ ਦੀ ਕਹਾਣੀ ਤਿਕੋਣੇ ਪਿਆਰ ਤੇ ਅਧਾਰਿਤ ਹੋਵੇਗੀ| ਫਿਲਮ ਦੇ ਮੁੱਖ ਕਿਰਦਾਰ ਰੋਸ਼ਨ ਪ੍ਰਿੰਸ ਹੋਣ ਨਾਲ ਜ਼ਾਹਿਰ ਹੈ ਫਿਲਮ ਦਾ ਗੀਤ ਸੰਗੀਤ ਚੰਗੇ ਪੱਧਰ ਦਾ ਹੋਵੇਗਾ| ਉਮੀਦ ਕਰਦੇ ਹਾਂ 14 ਜੂਨ ਨੂੰ ਇੱਕ ਚੰਗੀ ਫਿਲਮ ਦਰਸ਼ਕਾਂ ਦੇ ਰੂਬਰੂ ਹੋਵੇਗੀ|
Munda Faridkotia | Releasing 14th June | Dalmora Films
112