ਪੰਜਾਬੀ ਵਿੱਚ ਫ਼ਿਲਮਾਂ ਲਗਾਤਾਰ ਆ ਰਹੀਆਂ ਹਨ ਅਤੇ ਕੁਝ ਫ਼ਿਲਮਾਂ ਦਰਸ਼ਕਾਂ ਦੇ ਮਨਾ ਤੇ ਛਪ ਚੁਕੀਆਂ ਹਨ| ਜਿਵੇ ਗੱਲ ਕਰਦੇ ਹਾਂ 2014 ਵਿੱਚ ਰਿਲੀਜ਼ ਹੋਈ ਫਿਲਮ ਮਿਸਟਰ ਐਂਡ ਮਿਸਿਜ 420 ਦੀ| ਉਸ ਵੇਲੇ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਸੀ| ਹੁਣ 2018 ਵਿੱਚ ਫਿਲਮ ਦੇ ਨਿਰਦੇਸ਼ਕ ਸ਼ਿਤਿਜ ਚੌਧਰੀ ਲੈ ਕੇ ਆਏ ਹਨ ਇੱਕ ਵੱਖਰੇ ਅੰਦਾਜ਼ ਵਿੱਚ ਮਿਸਟਰ ਐਂਡ ਮਿਸਿਜ 420 ਰਿਟਰਨਸ| ਇਸ ਵਾਰ ਫਿਲਮ ਦੇ ਮੁੱਖ ਕਿਰਦਾਰ ਹੋਣਗੇ ਜੱਸੀ ਗਿੱਲ ਅਤੇ ਰਣਜੀਤ ਬਾਵਾ, ਪਾਯਲ ਰਾਜਪੂਤ | ਇਹਨਾਂ ਦਾ ਸਾਥ ਦੇਣਗੇ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਅਨੀਤਾ ਦੇਵਗਨ ਆਦਿ ਕਲਾਕਾਰ|
ਜਿਵੇਂ ਫਿਲਮ ਦੇ ਕਲਾਕਾਰਾਂ ਦੀ ਲੰਬੀ ਚੌੜੀ ਲਿਸਟ ਦੇਖ ਕੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਫਿਲਮ ਕਿੰਨਾ ਮਨੋਰੰਜਨ ਕਰੇਗੀ| ਉਂਝ ਵੀ ਦਰਸ਼ਕਾਂ ਨੂੰ ਕਾਫੀ ਲੰਬੇ ਅਰਸੇ ਤੋਂ ਇਸ ਫਿਲਮ ਦੀ ਉਡੀਕ ਸੀ| ਹੁਣ ਓਹਨਾ ਦੀ ਇਹ ਉਡੀਕ ਅਗਲੇ ਮਹੀਨੇ 15 ਅਗਸਤ ਨੂੰ ਮੁੱਕੇਗੀ|
Mr & Mrs 420 Returns
209
previous post